ਲਖਨਊ, 19 ਅਪ੍ਰੈਲ (ਪੀ.ਟੀ.)-ਸਮਾਜਵਾਦੀ ਪਾਰਟੀ ਦੇ ਉ¤ਘੇ ਨੇਤਾ ਅਤੇ ਅਖਿਲੇਸ਼ ਸਰਕਾਰ ’ਚ ਮੰਤਰੀ ਆਜ਼ਮ ਖਾਨ ਖੁਦ ’ਤੇ ਲੱਗੀ ਪਾਬੰਦੀ ਨਾ ਹਟਾਉਣ ਨੂੰ ਲੈ ਕੇ ਚੋਣ ਕਮਿਸ਼ਨ ’ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਉ¤ਪਰ ਸਮਝ ਰਿਹਾ ਹੈ। ਆਜ਼ਮ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਰਾਜ ’ਚ ਪ੍ਰਚਾਰ ਕਰਨ ਤੋਂ ਰੋਕਣ ਦੇ ਕਮਿਸ਼ਨ ਦੇ ਅਦੇਸ਼ ਖਿਲਾਫ ਉਹ ਸੁਪਰੀਮ ਕੋਰਟ ਜਾਣਗੇ। ਗੌਰਤਲਬ ਹੈ ਕਿ ਚੋਣ ਜਨ ਸਭਾਵਾਂ ’ਚ ਭੜਕਾਉ ਭਾਸ਼ਣ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ 11 ਅਪ੍ਰੈਲ ਨੂੰ ਅਮਿਤ ਸ਼ਾਹ ਅਤੇ ਆਜਮ ਖਾਨ ’ਤੇ ਚੋਣ ਸਭਾਵਾਂ ਅਤੇ ਰੋਡ ਸ਼ੋਅ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ। ਬਾਅਦ ’ਚ ਚੋਣ ਕਮਿਸ਼ਨ ਨੇ ਅਮਿਤ ਸ਼ਾਹ ’ਤੇ ਲੱਗੀ ਪਾਬੰਦੀ ਤਾਂ ਹਟਾ ਲਈ ਪਰ ਆਜਮ ਖਾਨ ’ਤੇ ਲੱਗੀ ਪਾਬੰਦੀ ਨੂੰ ਬਰਕਰਾਰ ਰੱਖਿਆ ਹੈ। ਆਜ਼ਮ ਖਾਨ ਅਤੇ ਉਨ੍ਹਾਂ ਦੀ ਪਾਰਟੀ ਚੋਣ ਕਮਿਸ਼ਨ ਦੇ ਇਸ ਫੈਸਲੇ ਕਾਰਨ ਗੁੱਸੇ ਵਿਚ ਹੈ।



