ਸਮਕਾਲੀ ਦ੍ਰਿਸ਼ਟੀਕੋਣ
ਨਰਿੰਦਰ ਮੋਦੀ ਦਾ ਨਾਂਅ ਬੋਲਦਾ ਹੈ। ਉਨ੍ਹਾਂ ਦੀ ਚਰਚਾ ਹੈ। ਭਾਜਪਾ ਵੱਲੋਂ ਉਨ੍ਹਾਂ ਨੂੰ ਸੰਭਾਵੀ ਪ੍ਰਧਾਨ ਮੰਤਰੀ ਦੇ ਤੌਰ ’ਤੇ ਚੋਣਾਂ ’ਚ ਉਤਾਰਿਆ ਗਿਆ ਹੈ। ਬਿਨਾ ਸ਼ੱਕ ਅੱਜ ਉਹ ਤੇਜ਼ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ ਬਣੇ ਜਾਪਦੇ ਹਨ। ਲੰਮੇ ਸਮੇਂ ਤੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਚਲੇ ਆ ਰਹੇ ਹਨ। ਉਨ੍ਹਾਂ ਦੇ ਵਿਕਾਸ ਕੰਮਾਂ ਦੀ ਚਰਚਾ ਹੁੰਦੀ ਰਹੀ ਹੈ। ਉਨ੍ਹਾਂ ਨੇ ਗੁਜਰਾਤ ਦੇ ਵਿਕਾਸ ਮਾਡਲ ਨੂੰ ਦੇਸ਼ ਦੇ ਵਿਕਾਸ ਲਈ ਨਮੂਨੇ ਦੇ ਤੌਰ ’ਤੇ ਪੇਸ਼ ਕੀਤਾ ਹੈ ਪਰ ਇਸ ਦੇ ਨਾਲ-ਨਾਲ ਜੇਕਰ ਉਨ੍ਹਾਂ ਦੀ ਪ੍ਰਸੰਸਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਕਪਾਸੜ ਸੋਚ ਵਾਲੇ ਮੰਨ ਕੇ ਉਨ੍ਹਾਂ ਦੀ ਸਖ਼ਤ ਆਲੋਚਨਾ ਵੀ ਹੁੰਦੀ ਹੈ।ਉਨ੍ਹਾਂ ਦੀ ਕਾਰਜਸ਼ੈਲੀ ਨੂੰ ਤਾਨਾਸ਼ਾਹੀ ਵਾਲੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੂੰ ਹੈਂਕੜ ਵਾਲੀ ਸ਼ਖ਼ਸੀਅਤ ਕਿਹਾ ਜਾਂਦਾ ਹੈ। ਇਸ ਲਈ ਅਨੇਕਾਂ ਅਨੇਕ ਉਦਾਹਰਨਾਂ ਵੀ ਸਾਹਮਣੇ ਹਨ। ਆਪਣੀ ਪਾਰਟੀ ਅੰਦਰ ਵੀ ਉਨ੍ਹਾਂ ਨੇ ਅਜਿਹਾ ਪ੍ਰਭਾਵ ਹੀ ਛ¤ਡਿਆ ਹੈ ਕਿ ਉਹ ਆਪਣੀ ਹੀ ਗ¤ਲ ਮੰਨਵਾਉਂਦੇ ਹਨ। ਸਾਲ 2002 ‘ਚ ਗੋਧਰਾ ਕਾਂਡ ਤੋਂ ਬਾਅਦ ਘ¤ਟ-ਗਿਣਤੀ ਦੇ ਮਾਰੇ ਗਏ ਅਨੇਕਾਂ ਵਿਅਕਤੀਆਂ ਸਬੰਧੀ ਉਨ੍ਹਾਂ ਦਾ ਰਵ¤ਈਆ ਇਸੇ ਤਰ੍ਹਾਂ ਦਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ‘ਤੇ ਅਫ਼ਸੋਸ ਜ਼ਰੂਰ ਪ੍ਰਗਟ ਕੀਤਾ ਸੀ ਪਰ ਮੁਆਫ਼ੀ ਅਜੇ ਤ¤ਕ ਨਹੀਂ ਮੰਗੀ। ਇਕ ਵਿਅਕਤੀ ਜੋ ਕਰਤਾ-ਧਰਤਾ ਹੋਵੇ, ਜਿਸ ਦੇ ਸਮੇਂ ਵ¤ਡਾ ਭਿਆਨਕ ਕਾਂਡ ਵਾਪਰਿਆ ਹੋਵੇ, ਇਸ ਸਬੰਧੀ ਉਸ ਦੀ ਆਪਣੀ ਪਾਰਟੀ ਦੇ ਵ¤ਡੇ ਆਗੂ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਸਖ਼ਤ ਟਿ¤ਪਣੀਆਂ ਕੀਤੀਆਂ ਹੋਣ ਤੇ ਇਹ ਕਿਹਾ ਹੋਵੇ ਕਿ ਉਸ ਨੇ ਰਾਜ ਧਰਮ ਨਹੀਂ ਨਿਭਾਇਆ ਤੇ ਇਹ ਵੀ ਕਿ ਪ੍ਰਧਾਨ ਮੰਤਰੀ ਦੇ ਤੌਰ ‘ਤੇ ਉਹ ਦੇਸ਼ ਤੋਂ ਬਾਹਰ ਕਿਹੜਾ ਮੂੰਹ ਲੈ ਕੇ ਜਾਣਗੇ, ਪਰ ਇਨ੍ਹਾਂ ਗ¤ਲਾਂ ਦਾ ਨਾ ਤਾਂ ਸ੍ਰੀ ਮੋਦੀ ‘ਤੇ ਤੇ ਨਾ ਹੀ ਉਸ ਸਮੇਂ ਉਨ੍ਹਾਂ ਦੀ ਪਾਰਟੀ ‘ਤੇ ਕੋਈ ਅਸਰ ਹੋਇਆ ਸੀ। ਉਹ ਆਰ.ਐਸ.ਐਸ. ਦੇ ਮੈਂਬਰ ਰਹੇ ਹਨ। ਇਸ ਸੰਗਠਨ ਤੋਂ ਉਨ੍ਹਾਂ ਨੂੰ ਸ਼ਕਤੀ ਮਿਲਦੀ ਰਹੀ ਹੈ। ਉਨ੍ਹਾਂ ਦੇ ਮੁ¤ਖ ਮੰਤਰੀ ਹੁੰਦਿਆਂ ਗੁਜਰਾਤ ਵਿਚ ਭਿਆਨਕ ਘਟਨਾਕ੍ਰਮ ਵਾਪਰਿਆ ਪਰ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਉਹ ਹਮੇਸ਼ਾ ਇਨਕਾਰ ਕਰਦੇ ਰਹੇ ਹਨ। ਭਾਜਪਾ ਇਕ ਸੋਚੀ-ਸਮਝੀ ਯੋਜਨਾ ਤਹਿਤ ਬਹੁਗਿਣਤੀ ਦੀਆਂ ਮੂਲਵਾਦੀ ਪ੍ਰਵਿਰਤੀਆਂ ਨੂੰ ਠੁੰਮਣਾ ਦੇਣ ਦਾ ਯਤਨ ਕਰਦੀ ਨਜ਼ਰ ਆਉਂਦੀ ਹੈ। ਅਜਿਹੀਆਂ ਭਾਵਨਾਵਾਂ ਨੂੰ ਉਕਸਾ ਕੇ ਵ¤ਡੀ ਗਿਣਤੀ ‘ਚ ਲੋਕਾਂ ਦੀਆਂ ਵੋਟਾਂ ਲੈਣ ਦਾ ਯਤਨ ਵੀ ਉਹ ਕਰ ਰਹੀ ਜਾਪਦੀ ਹੈ। ਸ੍ਰੀ ਮੋਦੀ ਨੂੰ ਅ¤ਗੇ ਲਾ ਕੇ ਅਜਿਹੇ ਯਤਨ ‘ਚ ਉਹ ਸਫ਼ਲ ਹੋ ਸਕਦੀ ਹੈ ਪਰ ਅ¤ਜ ਸਮੁ¤ਚੇ ਦੇਸ਼ ਵਿਚ ਜਿਸ ਤਰ੍ਹਾਂ ਧਰਮ-ਨਿਰਪ¤ਖਤਾ ਵਾਲੀਆਂ ਜਮਹੂਰੀ ਪਰੰਪਰਾਵਾਂ ਸਥਾਪਤ ਹੋ ਚੁ¤ਕੀਆਂ ਹਨ, ਉਨ੍ਹਾਂ ਨੂੰ ਮੁ¤ਖ ਰ¤ਖਦਿਆਂ ਦੇਸ਼ ਵਿਚ ਮੋਦੀਵਾਦ ਕਿੰਨਾ ਕੁ ਫਿ¤ਟ ਬੈਠੇਗਾ, ਇਹ ਵੇਖਣ ਵਾਲੀ ਗ¤ਲ ਹੋਵੇਗੀ। ਭਾਰਤੀ ਸੰਵਿਧਾਨ ਲੋਕਤੰਤਰੀ ਭਾਵਨਾਵਾਂ ‘ਤੇ ਖੜ੍ਹਾ ਹੈ। ਧਰਮ-ਨਿਰਪ¤ਖਤਾ ਇਸ ਦਾ ਮੁ¤ਖ ਆਧਾਰ ਰਿਹਾ ਹੈ। ਸਭ ਨਾਗਰਿਕਾਂ ਨੂੰ ਇਕੋ ਜਿਹੇ ਮੌਕੇ ਪ੍ਰਦਾਨ ਕਰਨਾ ਇਸ ਦਾ ਮੁ¤ਖ ਸਿਧਾਂਤ ਰਿਹਾ ਹੈ। ਇਸ ਸੰਵਿਧਾਨ ਅਧੀਨ ਹੁਣ ਤ¤ਕ ਅਨੇਕਾਂ ਵਾਰ ਆਮ ਚੋਣਾਂ ਹੋ ਚੁ¤ਕੀਆਂ ਹਨ ਅਤੇ ਸਰਕਾਰਾਂ ਬਣਦੀਆਂ ਰਹੀਆਂ ਹਨ। ਇਸੇ ਲਈ ਹੁਣ ਤ¤ਕ ਦੇਸ਼ ‘ਚ ਕਿਸੇ ਕ¤ਟੜਪੰਥੀ ਜਮਾਤ ਦੀ ਪ੍ਰਮੁ¤ਖਤਾ ਸਥਾਪਿਤ ਨਹੀਂ ਹੋ ਸਕੀ। ਜੇਕਰ ਸ੍ਰੀ ਮੋਦੀ ਤੇ ਉਸ ਦੀ ਪਾਰਟੀ ਨੇ ਦੇਸ਼ ਨੂੰ ਚਲਾਉਣ ਦਾ ਬੀੜਾ ਚੁ¤ਕਣਾ ਹੈ, ਜੇਕਰ ਅਜਿਹਾ ਗੁਣਾ ਉਨ੍ਹਾਂ ‘ਤੇ ਪੈਂਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਸੋਚ ਤੇ ਪਹੁੰਚ ‘ਚ ਤਬਦੀਲੀ ਲਿਆਉਣੀ ਹੋਵੇਗੀ। ਜੇ ਉਹ ਅਜਿਹਾ ਨਾ ਕਰ ਸਕੇ ਤਾਂ ਦੇਸ਼ ਨੂੰ ਸ਼ਾਂਤੀਪੂਰਨ ਢੰਗ ਨਾਲ ਵਿਕਾਸ ਦੇ ਰਾਹ ‘ਤੇ ਤੋਰ ਸਕਣਾ ਬੇਹ¤ਦ ਮੁਸ਼ਕਿਲ ਹੋਵੇਗਾ ਅਤੇ ਇਸ ਨੂੰ ਸੰਭਾਲ ਸਕਣਾ ਵੀ ਇਕ ਜੋਖ਼ਮ ਭਰਿਆ ਕੰਮ ਬਣ ਜਾਏਗਾ। (ਸੰਪਾਦਕੀ ਰੋਜ਼ਾਨਾ ਅਜੀਤ 18 ਅਪ੍ਰੈਲ , 2014)



