Skip to content
Independent perspectives. Global stories.
BREAKING

ਮੋਦੀ ਨੂੰ ਲੈ ਕੇ ਗਿਲਾਨੀ ਦਾ ਦਾਅਵਾ ਬੇਬੁਨਿਆਦ : ਭਾਜਪਾ

Share this story

ਨਵੀਂ ਦਿੱਲੀ/ ਸ੍ਰੀਨਗਰ, 19 ਅਪ੍ਰੈਲ (ਪੀ.ਟੀ.)-ਭਾਜਪਾ ਨੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਸ ’ਚ ਕਿਹਾ ਗਿਆ ਸੀ ਕਿ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਸ਼ਮੀਰ ਸਮੱਸਿਆ ’ਤੇ ਗੱਲਬਾਤ ਕਰਨ ਲਈ ਦੋ ਲੋਕਾਂ ਨੂੰ ਹੁਰੀਅਤ ਕਾਨਫਰੰਸ ਦੇ ਪ੍ਰਮੁੱਖ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਮਿਲਣ ਦੇ ਲਈ ਭੇਜਿਆ ਸੀ ਤਾਂ ਜੋ ਕਸ਼ਮੀਰ ਮੁੱਦੇ ਦਾ ਹੱਲ ਕੱਢਣ ਦਾ ਵਾਅਦਾ ਕਰਕੇ ਆਪਣੀ ਲਹਿਰ ਪੈਦਾ ਕਰ ਸਕਣ। ਭਾਜਪਾ ਨੇ ਗਿਲਾਨੀ ਦੇ ਦਾਅਵਿਆਂ ਨੂੰ ਬੇਬੁਨਿਆਦ ਅਤੇ ਬਦਮਾਸ਼ੀ ਦ¤ਸਦੇ ਹੋਏ ਕਿਹਾ ਕਿ ਕਸ਼ਮੀਰ ਮੁੱਦੇ ’ਤੇ ਗ¤ਲਬਾਤ ਲਈ ਮੋਦੀ ਦੇ ਕਿਸੇ ਵੀ ਦੂਤ ਨੇ ਨਾ ਤਾਂ ਗਿਲਾਨੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਪਾਰਟੀ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਭਾਜਪਾ ਹਮੇਸ਼ਾ ਤੋਂ ਇਹ ਮੰਨਦੀ ਆਈ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਣਖੀੜਵਾਂ ਅੰਗ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਮੁਲਾਕਾਤ ਦੀ ਕੋਈ ਗੁੰਜਾਇਸ਼ ਨਹੀਂ ਹੈ।

WRITTEN BY