ਪੀ.ਓ. ਸਟਾਫ ਵੱਲੋਂ 4 ਭਗੌੜੇ ਗ੍ਰਿਫਤਾਰ

ਲੁਧਿਆਣਾ, 8 ਅਪ੍ਰੈਲ (ਜਸਪਾਲ ਅਰੋੜਾ)- ਪੀ ਓ ਸਟਾਫ ਦੀ ਪੁਲਸ ਪਾਰਟੀ ਨੇ ਇਰਾਦੇ ਕਤਲ ਅਤੇ ਹੋਰ ਮਾਮਲਿਆਂ ਚ ਮੋਸਟ ਵਾੰਟੇਡ 4 ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਜਿਕਰਯੋਗ ਹੈ ਕਿ ਜਿਲਾ ਪੁਲਸ ਨੂੰ ਇਹਨਾਂ ਚਾਰਾ ਦੋਸ਼ੀਆਂ ਦੀ ਕਾਫੀ ਸਮੇਂ ਤੋਂ ਭਾਲ ਸੀ ਪਰੰਤੂ ਦੋਸ਼ੀ ਹਰਵਾਰ ਪੁਲਸ ਦੀ ਅਖਾਂ ਚ ਘਟਾ ਪਾ ਕੇ ਫਰਾਰ ਹੋ ਜਾਂਦੇ ਸਨ। ਪੀ ਓ ਸਟਾਫ ਦੇ ਮੁਖੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਈ ਡਵਲਯੂ ਐਸ ਕਲੋਨੀ ਨਿਵਾਸੀ ਸਿਕੰਦਰ ਉਰਫ ਕਾਲੀ ਅਤੇ ਉਸ ਦੇ ਭਰਾ ਸਲੀਮ ਤੇ ਥਾਣਾ ਡਿਵੀਜਨ 7 ਵਿਖੇ 16 ਜੁਲਾਈ 2012 ਨੂੰ ਇਰਾਦੇ ਕਤਲ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ ਦੋਸ਼ੀ ਕਾਫੀ ਸਮੇਂ ਤਕ ਅਦਾਲਤ ਚ ਪੇਸ਼ ਨਹੀਂ ਹੋਏ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਜੇ ਪੀ ਐਸ ਖੁਰਮੀ ਨੇ ਭਗੋੜਾ ਘੋਸ਼ਿਤ ਕਰ ਦਿਤਾ ਸੀ ਜਿਨ੍ਹਾਂ ਨੂੰ ਪੀ ਓ ਸਟਾਫ ਦੀ ਪੁਲਸ ਪਾਰਟੀ ਨੇ ਅਜ ਗੁਪਤ ਸੁਚਨਾ ਦੇ ਅਧਾਰ ਤੇ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਇਸੇ ਤਰਾਂ ਦੂਸਰੇ ਮਾਮਲੇ ਚ ਡਾਬਾ ਕਾਲੋਨੀ ਨਿਵਾਸੀ ਅਮਨ ਕੁਮਾਰ ਭੈਂਸਾ ਤੇ 29 ਦਸੰਬਰ 2015 ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਧਾਰਾ 323 324 326 ਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਪਰੰਤੂ ਦੋਸ਼ੀ ਕੁਝ ਚਿਰ ਮਗਰੋਂ ਕੋਰਟ ਪੇਸ਼ ਨਹੀਂ ਹੋਇਆ ਜਿਸ ਨੂੰ ਮਾਨਯੋਗ ਅਦਾਲਤ ਭੁਪਿੰਦਰ ਮਿਤਲ ਜੀ ਨੇ 2 ਜਨਵਰੀ 2019 ਨੂੰ ਭਗੋੜਾ ਘੋਸ਼ਿਤ ਕਰ ਦਿਤਾ ਸੀ ਜਿਸ ਨੂੰ ਪੀ ਓ ਸਟਾਫ ਦੀ ਪੁਲਸ ਪਾਰਟੀ ਨੇ ਗੁਪਤ ਸੁਚਨਾ ਦੇ ਅਧਾਰ ਤੇ ਕਾਬੂ ਕਰ ਲਿਆ ਇਸੇ ਤਰਾਂ ਤੀਸਰੇ ਮਾਮਲੇ ਚ ਥਾਣਾ ਪੀ ਏ ਯੂ ਦੀ ਪੁਲਸ ਨੇ 20 ਸਤੰਬਰ 2012 ਨੂੰ ਕਿਚਲੁ ਨਗਰ ਨਿਵਾਸੀ ਸੁਮੀਤ ਸਚਦੇਵਾ ਤੇ ਦਹੇਜ ਮਾਮਲੇ ਚ ਕੇਸ ਦਰਜ ਕੀਤਾ ਸੀ ਜਿਸ ਨੂੰ ਮਾਨਯੋਗ ਅਦਾਲਤ ਸ਼ਿਵਾਨੀ ਗਰਗ ਨੇ 29 ਨਵੰਬਰ 2011 ਨੂੰ ਦੋਸ਼ੀ ਨੂੰ ਭਗੋੜਾ ਘੋਸ਼ਿਤ ਕਰ ਦਿਤਾ ਸੀ ਜਿਸ ਨੂੰ ਪੀ ਓ ਸਟਾਫ ਦੀ ਪੁਲਸ ਨੇ ਗੁਪਤ ਸੁਚਨਾ ਦੇ ਅਧਾਰ ਤੇ ਅਜ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਪੀ ਉ ਸਟਾਫ ਇੰਚਾਰਜ ਬਲਵਿੰਦਰ ਸਿੰਘ ਅਨੁਸਾਰ ਫੜੇ ਗਏ ਚਾਰਾ ਦੋਸ਼ੀਆਂ ਨੂੰ ਉਹਨਾਂ ਨੇ ਕੋਰਟ ਚ ਪੇਸ਼ ਕਰਕੇ ਜੇਲ ਭੇਜ ਦਿਤਾ

Send this to a friend