ਚੰਡੀਗੜ੍ਹ, 19 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘ਸਭ ਨੂੰ ਪਤਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਹਨ। ਜੇਕਰ ਐਨਾ ਲੰਮਾ ਸਮਾਂ ਐਨੇ ਉ¤ਚ ਅਹੁਦੇ ਉਤੇ ਰਹਿਕੇ ਵੀ ਸ. ਬਾਦਲ ਪੰਜਾਬੀਆਂ ਜਾਂ ਸਿੱਖ ਕੌਮ ਉਤੇ ਪਕੜ ਨਹੀਂ ਬਣਾ ਸਕੇ ਤਾਂ ਇਸ ਗੱਲ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਇਖ਼ਲਾਕੀ, ਸਿਧਾਤਿਕ, ਸਮਾਜਿਕ ਤੌਰ ਤੇ ਵੱਡੀਆਂ ਕੰਮਜੋਰੀਆਂ ਦੇ ਗੁਲਾਮ ਬਣ ਚੁੱਕੇ ਹਨ ਅਤੇ ਆਪਣੇ ਪਰਿਵਾਰਿਕ, ਮਾਲੀ ਅਤੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕਿਸੇ ਵੀ ਥੱਲੜਲੇ ਪੱਧਰ ਦੀ ਹੱਦ ਤੱਕ ਜਾ ਸਕਦੇ ਹਨ। ਇਹੀ ਵਜਹ ਹੈ ਅੱਜ ਉਹਨਾਂ ਨੂੰ ਆਪਣੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਮੁਤੱਸਵੀ ਬੀਜੇਪੀ ਜਮਾਤ ਦੇ ਆਗੂ ਸ੍ਰੀ ਜੇਟਲੀ ਨੂੰ ਜਿਤਾਉਣ ਲਈ ਸ੍ਰੀ ਮੋਦੀ ਵਰਗੇ ਅਤੇ ਕਦੇਵਾਜਪਾਈ ਵਰਗੇ ਆਗੂਆਂ ਦੀਆਂ ਫੌੜ੍ਹੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ । ਜਿਸ ਤੋ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਸ. ਬਾਦਲ ਨੂੰ ਪੰਜਾਬੀਆਂ ਅਤੇ ਸਿੱਖਾਂ ਦੀ ਬਹੁਗਿਣਤੀ ਆਪਣਾ ਆਗੂ ਪ੍ਰਵਾਨ ਨਹੀਂ ਕਰਦੀ ਤੇ ਨਾ ਹੀ ਅਜਿਹੇ ਆਗੂ ਪੰਜਾਬ ਸੂਬੇ ਜਾਂ ਸਿੱਖ ਕੌਮ ਦੇ ਆਗੂ ਪ੍ਰਵਾਨਿਤ ਹੋ ਸਕਦੇ ਹਨ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਸਾਰੇ ਸਰਕਾਰੀ, ਨਿੱਜੀ, ਵਪਾਰਿਕ ਅਤੇ ਐਸ. ਜੀ. ਪੀ. ਸੀ. ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਸਾਧਨ ਬਠਿੰਡੇ ਅਤੇ ਅੰਮ੍ਰਿਤਸਰ ਵਿਚ ਝੋਕਣ ਉਪਰੰਤ ਵੀ ਜਦੋਂ ਜਿੱਤ ਨਸੀਬ ਹੁੰਦੀ ਨਹੀਂ ਦਿਸੀ ਤਾਂ ਅੱਜ ਫਿਰ ਵਾਜਪਾਈ ਦੀ ਤਰ੍ਹਾਂ ਸ੍ਰੀ ਮੋਦੀ ਵਰਗੇ ਮੁਸਲਿਮ, ਸਿੱਖ, ਇਸਾਈ ਅਤੇ ਦਲਿਤ ਵਿਰੋਧੀ ਅਤੇ ਕਾਤਲ ਆਗੂ ਦੀਆਂ ਫੌੜ੍ਹੀਆਂ ਦਾ ਸਹਾਰਾ ਲੈਣ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਗੁਰੂਆਂ, ਪੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਪੰਜਾਬ ਦੇ ਵਿਹੜੇ ਵਿਚ ਮੋਦੀ ਵਰਗੇ ਕਾਤਲਾਂ ਨੂੰ ਕਤਈ ਵੀ ਬਰਦਾਸਤ ਨਹੀਂ ਕਰੇਗਾ । ਜਦੋ ਵੀ 25 ਅਪ੍ਰੈਲ ਨੂੰ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਵਿਰੋਧੀ ਮੋਦੀ ਬਠਿੰਡੇ, ਅੰਮ੍ਰਿਤਸਰ, ਹੁਸਿਆਰਪੁਰ ਅਤੇ ਪਠਾਣਕੋਟ ਵਿਖੇ ਚੋਣ ਰੈਲੀਆਂ ਨੂੰ ਸੁਬੋਧਿਤ ਕਰਨ ਲਈ ਆਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਗਰਾਉਂ ਰੈਲੀ ਦੀ ਤਰ੍ਹਾਂ ਉਸਦਾ ਹਰ ਢੰਗ ਨਾਲ ਜ਼ਬਰਦਸਤ ਵਿਰੋਧ ਕਰੇਗੀ ਅਤੇ ਇਥੇ ਪੈਰ ਨਹੀਂ ਧਰਨ ਦਿੱਤਾ ਜਾਵੇਗਾ । ਸ. ਮਾਨ ਨੇ ਆਪਣੇ ਇਸ ਪੰਜਾਬ ਅਤੇ ਸਿੱਖ ਕੌਮ ਪੱਖੀ ਮਿਸਨ ਦੀ ਪੂਰਤੀ ਲਈ ਆਪਣੇ ਮੁੱਖ ਦਫ਼ਤਰ ਦੁਆਰਾ ਸੰਬੰਧਤ ਜ਼ਿਲ੍ਹਿਆਂ, ਸ਼ਹਿਰਾਂ ਅਤੇ ਪਿੰਡਾਂ ਦੇ ਸਮਰੱਥਕਾ ਅਤੇ ਸਿੱਖ ਕੌਮ ਨੂੰ 25 ਅਪ੍ਰੈਲ 2014 ਨੂੰ ਸ੍ਰੀ ਮੋਦੀ ਦਾ ਅਤੇ ਉਹਨਾਂ ਦੀ ਸੋਚ ਦੇ ਭਾਈਵਾਲ ਅਤੇ ਗੁਲਾਮ ਬਣ ਚੁੱਕੇ ਸ. ਬਾਦਲਾਂ ਦਾ ਵਿਰੋਧ ਕਰਨ ਦੀ ਖੁੱਲ੍ਹੇ ਰੂਪ ਵਿਚ ਅਪੀਲ ਵੀ ਕੀਤੀ । ਉਹਨਾਂ ਕਿਹਾ ਕਿ ਜਿਸ ਮੋਦੀ ਨੇ ਗੁਜਰਾਤ ਵਿਚ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਹੋਵੇ, ਗੁਜਰਾਤ ਵਿਚੋ 60 ਹਜ਼ਾਰ ਸਿੱਖਾਂ ਨੂੰ ਬੇਜ਼ਮੀਨੇ ਕਰਕੇ ਜ਼ਬਰੀ ਉਜਾੜਿਆ ਹੋਵੇ, ਜਿਸ ਬੀਜੇਪੀ ਪਾਰਟੀ ਦੇ ਆਗੂ ਸ੍ਰੀ ਵਾਜਪਾਈ ਨੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਨ ਵਾਲੀ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਸਨਮਾਨ ਦਿੱਤਾ ਹੋਵੇ ਅਤੇ ਜਿਸ ਸ੍ਰੀ ਅਡਵਾਨੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣੀ ਕਿਤਾਬ ਵਿਚ ਭਸਮਾਸੁਰ (ਦੈਂਤ) ਦਾ ਨਾਮ ਦੇਕੇ ਅਪਮਾਨ ਕੀਤਾ ਹੋਵੇ, ਅਜਿਹੇ ਮਨੁੱਖਤਾ ਵਿਰੋਧੀ ਆਗੂਆਂ ਅਤੇ ਜਮਾਤਾਂ ਨੂੰ ਪੰਜਾਬ ਦੇ ਬਸਿੰਦੇ ਅਤੇ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ਅਤੇ ਨਾ ਹੀ ਇਹਨਾਂ ਨੂੰ ਪੰਜਾਬ ਵਿਚ ਫਿਰਕੂ ਜਹਿਰ ਫੈਲਾਉਣ ਦੀ ਇਜ਼ਾਜਤ ਦਿੱਤੀ ਜਾਵੇਗੀ।ਸ. ਮਾਨ ਨੇ ਦਲ ਖਾਲਸਾ ਦੀ ਜਥੇਬੰਦੀ ਵੱਲੋਂ ਪੰਜਾਬ ਦੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦੇ ਦਿੱਤੇ ਬਿਆਨ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਲੋਕ ਇਹ ਵੀ ਭੁੱਲ ਜਾਂਦੇ ਹਨ ਕਿ ਯੂਕਰੇਨ ਵਿਚ ਜੋ ਵੱਡੇ ਮੁਲਕਾਂ ਦੇ ਰਾਹੀ ਤਬਦੀਲੀ ਹੋਈ ਹੈ, ਜੋ ਕਰੀਮੀਆ ਆਜ਼ਾਦ ਹੋਇਆ ਹੈ, ਉਹ ਜਮਹੂਰੀਅਤ ਤਰੀਕੇ ਵੋਟਾਂ ਦੀ ਤਾਕਤ ਨਾਲ ਹੀ ਹੋਇਆ ਹੈ। ਅੱਜ ਕਿਸੇ ਵੀ ਕੌਮ ਜਾਂ ਮੁਲਕ ਵੱਲੋਂ ਆਜ਼ਾਦ ਹੋਣ ਲਈ ਦੋ ਹੀ ਢੰਗ ਹਨ। ਪਹਿਲਾ ਜਮਹੂਰੀਅਤ ਵੋਟਾਂ ਰਾਹੀ ਅਤੇ ਦੂਸਰਾ ਗੋਲੀ-ਬੰਦੂਕ ਰਾਹੀ । ਅਸੀਂ ਦਲ ਖ਼ਾਲਸਾ ਤੇ ਉਹਨਾਂ ਨਾਲ ਸੰਬੰਧਤ ਹੋਰ ਜਥੇਬੰਦੀਆਂ ਜਿਨ੍ਹਾਂ ਨੇ ਪਹਿਲੇ ਵੀ ਪੰਜਾਬ ਦੀਆਂ ਚੋਣਾਂ ਦਾ ਬਾਈਕਾਟ ਕਰਵਾਕੇ ਕਾਂਗਰਸ ਅਤੇ ਹਿੰਦੂਤਵ ਤਾਕਤਾਂ ਦੀ ਮਦਦ ਕੀਤੀ ਸੀ, ਉਹਨਾਂ ਤੋਂ ਪੁੱਛਣਾ ਚਾਹਵਾਂਗੇ ਕਿ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਮਤਲਬ ਸਿੱਧੇ ਤੌਰ ਤੇ ਕਾਂਗਰਸ ਅਤੇ ਹਿੰਦੂਤਵ ਤਾਕਤਾਂ ਦੀ ਮਦਦ ਕਰਨਾ ਹੈ ।
ਕਦੀ ਮੋਦੀ, ਕਦੀ ਵਾਜਪਾਈ ਦੀਆਂ ਫੌੜ੍ਹੀਆਂ ਸਹਾਰੇ ਚੱਲਣ ਵਾਲੇ ਬਾਦਲ, ਸਿੱਖ ਕੌਮ ਦੇ ਆਗੂ ਨਹੀਂ ਕਹਿਲਾ ਸਕਦੈ : ਮਾਨ



