ਬਾਘਾਪੁਰਾਣਾ ’ਚ ਟ੍ਰੈਫਿਕ ਦਾ ਮੰਦਾ ਹਾਲ, ਟ੍ਰੈਫਿਕ ਪੁਲਿਸ ਯਾਰੀਆਂ ਨਿਭਾਉਣ ’ਚ ਰਹਿੰਦੀ ਹੈ ਵਿਅਸਤ

ਬਾਘਾਪੁਰਾਣਾ, 4 ਅਪ੍ਰੈਲ- ਦਿਨ-ਬੁ-ਦਿਨ ਸੜਕਾਂ ਉਪਰ ਵਾਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਇਸ ਉਪਰ ਕੰਟਰੋਲ ਕਰਨ ਲਈ ਸਾਡੇ ਸੰਵਿਧਾਨ ਵਲੋਂ ਟ੍ਰੈਫਿਕ ਪੁਲਿਸ ਦਾ ਕਨਸੈਪਟ ਸਾਨੂੰ ਦਿਤਾ ਗਿਆ ਹੈ । ਪਰ ਜੇਕਰ ਟ੍ਰੈਫਿਕ ਸਮਸਿਆ ਨੂੰ ਕੰਟਰੋਲ ਕਰਨ ਦੀ ਬਜਾਏ ਪੁਲਿਸ ਜੇਕਰ ਆਪ ਟ੍ਰੈਫਿਕ ਲਵਾਉਣ ਲਗ ਜਾਵੇ ਤਾਂ ਫਿਰ ਸ਼ਹਿਰ ਦੀ ਵਿਵਸਥਾ ਦਾ ਰਬ ਹੀ ਰਾਖਾ ਹੋਵੇਗਾ । ਇਸੇ ਤਰ੍ਹਾਂ ਹੀ ਬਾਘਾਪੁਰਾਣਾ ਦੀ ਟ੍ਰੈਫਿਕ ਸਮਸਿਆ ਵੀ ਰਬ ਆਸਰੇ ਚਲ ਰਹੀ ਹੈ । ਸ਼ਹਿਰ ਦਾ ਮੇਨ ਚੌਂਕ ਬਸ ਸਟੈਂਡ ਵਜੋਂ ਭੂਮੀਕਾ ਨਿਭਾ ਰਿਹਾ ਹੈ ਤੇ ਟ੍ਰੈਫਿਕ ਪੁਲਿਸ ਇਸਨੂੰ ਮੂਕ ਦਰਸ਼ਕ ਬਣ ਦੇਖਣ ਵਿਚ ਹੀ ਮਸ਼ਰੂਫ ਨਜਰ ਆਉਂਦੀ ਹੈ । ਸ਼ਹਿਰ ਵਿਚ ਟ੍ਰੈਫਿਕ ਤਾਂ ਬਰੋਬਰ ਸਮਸਿਆ ਪੈਦਾ ਕਰਦਾ ਹੀ ਹੈ ਪਰ ਨਾਲ ਦੀ ਨਾਲ ਪ੍ਰੈਸ਼ਰ ਹਾਰਨ ਵੀ ਆਪਣੀ ਹਾਜ਼ਰੀ ਜਤਾ ਦਿੰਦੇ ਹਨ ਤੇ ਸ਼ਹਿਰ ਦੇ ਮੇਨ ਚੌਂਕ ਵਿਚ ਮਰੀਜਾਂ ਦੇ ਹਸਪਤਾਲ ਵੀ ਹਨ ਤੇ ਵਡੇ ਹਾਰਨਾ ਦਾ ਪ੍ਰਯੋਗ ਹੋਣ ਕਰਕੇ ਮਰੀਜਾਂ ਨੂੰ ਵਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਥੇ ਤੁਹਾਨੂੰ ਦਸ ਦੇਈਏ ਕਿ ਟ੍ਰੈਫਿਕ ਪੁਲਿਸ ਦੀ ਕਾਰਗੁਜ਼ਾਰੀ ਨੂੰ ਦਰਸ਼ਾਉਂਦੀਆਂ ਖ਼ਬਰਾਂ ਪਹਿਲਾਂ ਵੀ ਲਗ ਚੁਕੀਆਂ ਹਨ ਪਰ ਟ੍ਰੈਫਿਕ ਪੁਲਿਸ ਥੋੜ੍ਹਾ ਸਮਾਂ ਇਨ੍ਹਾਂ ਉਪਰ ਅਮਲ ਕਰਦੀ ਹੈ ਤੇ ਬਾਅਦ ਵਿਚ ਜਿਉਂ ਦੀ ਤਿਉਂ ਫਿਰ ਉਹੀ ਕੰਮਾਂ ਉਪਰ ਫਿਰ ਆ ਜਾਂਦੀ ਹੈ । ਸ਼ਹਿਰ ਵਾਸੀ ਸਰਕਾਰ ਪਾਸੋਂ ਠੋਸ ਹਲ ਦੀ ਉਮੀਦ ਨਾਲ ਇਸ ਸਮਸਿਆ ਉਪਰ ਨਕੇਲ ਕਸਣ ਦੀ ਅਪੀਲ ਕਰਦੇ ਹਨ ਤੇ ਬੁਧੀਜੀਵੀਆਂ ਨੇ ਮੀਡੀਆ ਨੂੰ ਦਸਿਆ ਕਿ ਸ਼ਹਿਰ ਅੰਦਰ ਖੁਲ੍ਹਾ ਬਸ ਸਟੈਂਡ ਹੈ ਤੇ ਇਸਦੇ ਬਾਵਜੂਦ ਵੀ ਬਸਾਂ ਚੌਂਕ ਵਿਚ ਜਾਂ ਬਸ ਸਟੈਂਡ ਦੇ ਬਾਹਰ
ਹੀ ਜਿਆਦਾ ਖੜੀਆਂ ਦਿਖਾਈ ਦਿੰਦੀਆਂ ਹਨ ਜਿਸ ਕਾਰਨ ਦੂਰ ਦੁਰਾਡੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਥੇ ਹੁਣ ਸਮੂਹ ਸ਼ਹਿਰ ਵਾਸੀਆਂ ਦੀਆਂ ਨਿਗ੍ਹਾਵਾਂ ਪ੍ਰਸ਼ਾਸ਼ਨ ਉਪਰ ਹਨ ਕਿ ਪ੍ਰਸ਼ਾਸ਼ਨ ਕਿਸ ਪ੍ਰਕਾਰ ਉਨ੍ਹਾਂ ਨੂੰ ਇਸ ਸਮਸਿਆ ਦਾ ਹਲ ਕਰਕੇ ਦਿੰਦਾ ਹੈ ਇਹ ਹੁਣ ਆਉਣ ਵਾਲਾ ਸਮਾਂ ਹੀ ਦਸੇਗਾ । ਇਥੇ ਸਭ ਤੋਂ ਵਡੀ ਗਲ ਇਹ ਹੈ ਕਿ ਪੁਲਿਸ ਮੁਲਾਜਮਾਂ ਵਲੋਂ ਆਮ ਜਨਤਾ ਅਤੇ ਗਰੀਬ ਤਬਕੇ ਦੇ ਚਲਾਣ ਪਹਿਲ ਦੇ ਅਦਾਰ ਤੇ ਕਟੇ ਜਾਂਦੇ ਹਨ ਪਰ ਜੋ ਬਸਾਂ ਮੇਨ ਚੌਂਕ ਵਿਚ ਖੜ੍ਹਦੀਆਂ ਹਨ ਉਨ੍ਹਾਂ ਨੂੰ ਦੇਖ ਕੇ ਵੀ ਟ੍ਰੈਫਿਕ ਮੁਲਾਜ਼ਮ ਅਣਦੇਖਾ ਕਰ ਦਿੰਦੇ ਹਨ।

Send this to a friend