ਰਾਹੁਲ ਗਾਂਧੀ ਨੇ ਵਾਏਨਾਡ ਸੀਟ ਤੋਂ ਭਰੇ ਕਾਗਜ਼

ਰੋਡ ਸ਼ੋਅ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ ਝ ਪ੍ਰਿਅੰਕਾ ਗਾਂਧੀ ਵੀ ਰਹੇ ਨਾਲ ਮੌਜੂਦ

ਨਵੀਂ ਦਿਲੀ, 4 ਅਪ੍ਰੈਲ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਰਲ ਦੀ ਵਾਏਨਾਡ ਸੀਟ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰ ਦਿਤੇ ਹਨ।ਰਾਹੁਲ ਗਾਂਧੀ ਇਸ ਵਾਰ ਉਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਇਲਾਵਾ ਵਾਏਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਪਾਰਟੀ ਜਨਰਲ ਸਕਤਰ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ।ਵਾਏਨਾਡ ਸੀਟ ਤੋਂ ਕਾਗਜ਼ ਦਾਖ਼ਲ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਿਅੰਕਾ ਗਾਂਧੀ ਨਾਲ ਰੋਡ ਸ਼ੋਅ ਕੀਤਾ।ਇਸ ਮੌਕੇ ਉਨ੍ਹਾਂ ਨਾਲ ਕਈ ਆਗੂ ਵੀ ਹਾਜ਼ਰ ਸਨ।ਕਾਂਗਰਸ ਆਗੂਆਂ ਨੇ ਕਿਹਾ ਕਿ ਨਾਮਜ਼ਦਗੀ ਦਾਖ਼ਲ ਕਰਨ ਦੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਚਾਰ ਲਈ ਵਾਏਨਾਡ ਆਉਣਗੇ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਯਾਤਰਾ ਨੂੰ ਲੈ ਕੇ ਕੋਝੀਕੋਡ ਅਤੇ ਵਾਏਨਾਡ ਵਿਚ ਸਖ਼ਤ ਸੁਰਖਿਆ ਵਿਵਸਥਾ ਕੀਤੀ ਗਈ।ਵਾਏਨਾਡ ਸੀਟ ਉਤੇ ਚੋਣ ਲੜਨ ਦੇ ਨਾਲ ਹੀ ਕਾਂਗਰਸ ਪ੍ਰਧਾਨ ਗਾਂਧੀ ਪਰਿਵਾਰ ਦੇ ਅਜਿਹੇ ਤੀਜੇ ਮੈਂਬਰ ਬਣ ਗਏ ਜੋ ਦਖਣੀ ਭਾਰਤ ਦੀ ਸੀਟ ਤੋਂ ਚੋਣ ਲੜ ਰਹੇ ਹਨ।ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਲ 1978 ਵਿਚ ਕਰਨਾਟਕ ਦੇ ਚਿਕਮਗਲੁਰ ਤੋਂ ਚੋਣ ਲੜੀ ਸੀ। ਸੋਨੀਆ ਗਾਂਧੀ ਨੇ ਬੇਲਾਰੀ ਤੋਂ ਸਾਲ 1998 ਵਿਚ ਚੋੜ ਲੜੀ ਸੀ।ਰਾਜਨੀਤਿਕ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵਾਏਨਾਡ ਸੀਟ ਤੋਂ ਚੋਣ ਲੜਨ ਪਿਛੇ ਪਾਰਟੀ ਨੂੰ ਦਖਣ ਭਾਰਤ ਵਿਚ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਵੀ ਹੈ।

Send this to a friend