2 ਜ਼ਖਮੀ-ਭਾਰੀ ਗੋਲੀਬਾਰੀ ਦੌਰਾਨ ਨਕਸਲੀ ਫ਼ਰਾਰ
ਰਾਏਪੁਰ, 4 ਅਪ੍ਰੈਲ- ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸੀਮਾ ਸੁਰਖਿਆ ਬਲ (ਬੀ.ਐਸ.ਐਫ.) ਦੇ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖਮੀ ਹੋ ਗਏ।
ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਜ਼ਿਲ੍ਹੇ ਦੇ ਪਰਤਾਪੁਰ ਥਾਣਾ ਖੇਤਰ ਦੇ ਤਹਿਤ ਮਹਲਾ ਪਿੰਡ ਦੇ ਨੇੜੇ ਨਕਸਲੀਆਂ ਅਤੇ ਸੁਰਖਿਆ ਬਲਾਂ ਦੇ ਵਿਚਕਾਰ ਮੁਕਾਬਲੇ ਵਿਚ ਬੀਐਸਐਫ ਦੀ 114ਵੀਂ ਬਟਾਲੀਅਨ ਦੇ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜ਼ਖ਼ਮੀ ਹੋ ਗਏ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਹਲਾ ਸਥਿਤ ਬੀ.ਐਸ.ਐਫ. ਦੇ ਕੈਂਪ ਤੋਂ ਸੁਰਖਿਆ ਬਲਾਂ ਦਾ ਦਲ ਗਸ਼ਤ ’ਤੇ ਨਿਕਲਿਆ ਸੀ।ਇਸ ਦਲ ਵਿਚ ਜ਼ਿਲ੍ਹਾ ਬਲ ਦੇ ਜਵਾਨ ਵੀ ਸਨ। ਜਵਾਨ ਜਦੋਂ ਕੁਝ ਦੂਰੀ ਉਤੇ ਸਨ ਤਾਂ ਨਕਸਲੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿਤੀ।ਇਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ।ਉਨ੍ਹਾਂ ਦਸਿਆ ਕਿ ਕੁਝ ਦੇਰ ਤਕ ਦੋਵੇਂ ਪਾਸੇ ਤੋਂ ਗੋਲੀਬਾਰੀ ਬਾਅਦ ਨਕਸਲੀ ਉਥੋਂ ਫਰਾਰ ਹੋ ਗਏ।