ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਬਠਿੰਡਾ/ਨਥਾਣਾ, 2 ਅਪ੍ਰੈਲ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਬਠਿੰਡਾ ਦੇ ਆਗੂ ਹਨੀ ਦਸਿਆ ਕਿ ਕਿਸਾਨੀ ਮਸਲੇ ਲੈ ਕੇ ਪਿੰਡ ਹਰਰੰਗਪੁਰਾ ਸਥ ਦੇ ਵਿਚ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਸੰਬੋਧਨ ਕਰਦੇ ਕਿਸਾਨ ਆਗੂ ਨੇ ਸਰਕਾਰਾਂ ਤੇ ਦੋਸ਼ ਲਾਇਆ ਕਿ ਹਰ ਵਾਰ ਕਿਸਾਨਾਂ ਨਾਲ ਵਾਅਦੇ ਕੀਤੇ ਜਾਂਦੇ ਹਨ ਪਰ ਚੋਣਾਂ ਤੋਂ ਬਾਅਦ ਸਿਆਸੀ ਪਾਰਟੀਆਂ ਵਾਅਦਿਆਂ ਤੋਂ ਮੁਕਰ ਜਾਂਦਾ ਪੰਜ ਸਾਲਾਂ ਦੇ ਵਿਚ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਕਰਜ਼ੇ ਦੇ ਝੰਬੇ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਵਾਅਦਿਆਂ ਤੋਂ ਮੁਕਰਿਆ ਜਾਂਦਾ ਹੈ ਕਰੋੜਾਂ ਭਾਰਤ ਦੇ ਨੌਜਵਾਨ ਬੇਰੁਜ਼ਗਾਰ ਡਿਗਰੀਆਂ ਲੈ ਕੇ ਸੜਕਾਂ ਤੇ ਧਕੇ ਖਾਣ ਲਈ ਮਜ਼ਬੂਰ ਕਿਤੇ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਫ਼ਸਲਾਂ ਦੇ ਭਾਅ ਦੇਣ ਦਾ ਕੀਤਾ ਸੀ ਵਾਅਦਾ ਅਜ ਤਕ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਇਕ ਵੀ ਕੀਤਾ ਨਹੀਂ ਕਿਸਾਨਾਂ ਨਾਲ ਵਾਅਦਾ ਪੂਰਾ ਹਿੰਦੋਸਤਾਨ ਦੇ ਕਿਸਾਨ ਕਰਜ਼ੇ ਕਾਰਨ ਨਿਤ ਦਿਨ ਖੁਦਕੁਸ਼ੀਆਂ ਕਰ ਰਹੇ ਹਨ ਕਾਂਗਰਸ ਸਰਕਾਰ ਦੇ ਰਾਜ ਵਿਚ ਚੌਦਾਂ ਸੌ ਤੋਂ ਉਪਰ ਕਿਸਾਨ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਚੁਕੇ ਹਨ ਪੰਜ ਏਕੜ ਵਾਲੇ ਕਿਸਾਨ ਕਰਜ਼ਾ ਮਾਫ਼ੀ ਦੇ ਘੇਰੇ ਚ ਅਜ ਵੀ ਵਾਰ ਹਨ ਕੈਪਟਨ ਸਰਕਾਰ ਵਲੋਂ 20ਜੂਨ ਤੇ ਝੋਨੇ ਦੀ ਲਾਈ ਪਾਬੰਦੀ ਖ਼ਤਮ ਕਰਨ ਦੀ ਮੰਗ ਇਕ ਜੂਨ ਤੋਂ ਕਿਸਾਨਾਂ ਨੂੰ ਝੋਨਾ ਲਾਉਣ ਦਿਤਾ ਜਾਵੇ ਅਠ ਘੰਟੇ ਬਿਜਲੀ ਦੀ ਸਪਲਾਈ ਬਹਾਲ ਸਰਕਾਰ ਨੇ ਮੰਗ ਵਲ ਧਿਆਨ ਨਾ ਦਿਤਾ ਕਿਸਾਨ ਇਕ ਜੂਨ ਤੋਂ ਝੋਨਾ ਲਗਾਉਣਗੇ ਇਸ ਮੌਕੇ ਗੁਰਾ ਸਿੰਘ ਮਹਿੰਦਰ ਸਿੰਘ ਪਰਮਜੀਤ ਸਿੰਘ।

Send this to a friend