ਇਸਰੋ ਨੇ ਪੁਲਾੜ ’ਚ ਐਮੀਸੈਟ ਸਮੇਤ 28 ਵਿਦੇਸ਼ੀ ਉਪਗ੍ਰਹਿ ਭੇਜੇ

ਨਵੀਂ ਦਿਲੀ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਪੁਲਾੜ ਰਿਸਰਚ ਸੰਗਠਨ (ਇਸਰੋ) ਨੇ ਇਕ ਹੋਰ ਵਡੀ ਕਾਮਯਾਬੀ ਹਾਸਲ ਕੀਤੀ ਹੈ। ਸੋਮਵਾਰ ਸਵੇਰੇ ਇਸਰੋ ਨੇ ਐਮੀਸੈਟ ਸਮੇਤ 29 ਉਪਗ੍ਰਹਿਾਂ ਨੂੰ ਲਾਂਚ ਕੀਤਾ ਹੈ। ਸੈਟੇਲਾਈਟ ਲਾਂਚਿੰਗ ਪੀ.ਐਸ.ਐਲ.ਵੀ. ਸੀ-45 ਦੀ ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤੀ ਗਈ। 436 ਕਿਲੋ ਦਾ ਐਮੀਸੈਟ ਡਿਫੈਂਸ ਰਿਸਰਚ ਡੈਵੇਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ.) ਦੀ ਹੈ। ਇਸ ਨਾਲ ਦੁਸ਼ਮਣ ਦੇਸ਼ਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰਖੀ ਜਾ ਸਕੇਗੀ। ਇਸ ਨੂੰ 749 ਕਿਲੋਮੀਟਰ ਦੂਰ ਸਥਿਤ ਕਲਾਸ ’ਚ ਸਥਾਪਤ ਕੀਤਾ ਗਿਆ ਹੈ। ਐਮੀਸੈਟ ਨਾਲ 28 ਵਿਦੇਸ਼ੀ ਸੈਟੇਲਾਈਟਾਂ (ਅਮਰੀਕਾ ਦੇ 24, ਲਿਥੁਆਨਿਆ ਦੇ 2 ਤੇ ਸਪੇਨ-ਸਵਿਟਜ਼ਰਲੈਂਡ ਦੇ ਇਕ-ਇਕ ਸੈਟੇਲਾਈਟ) ਨੂੰ 504 ਕਿਲੋਮੀਟਰ ਦੀ ਉਚਾਈ ’ਤੇ ਕਾਮਯਾਬੀ ਨਾਲ ਸਥਾਪਿਤ ਕੀਤਾ ਹੈ। ਇਨ੍ਹਾਂ ਸਭ ਸੈਟੇਲਾਈਟਾਂ ਦਾ ਵਜ਼ਨ ਕਰੀਬ 220 ਕਿਲੋਗ੍ਰਾਮ ਹੈ।

Send this to a friend