ਖੰਨਾ, 1 ਅਪ੍ਰੈਲ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਖੰਨਾ ਦੇ ਸਹਾਇਕ ਤੇ ਪੁਲਿਸ ਪਾਰਟੀ ਮਿਊਸੀਪਲ ਪ੍ਰੇਮ ਭੰਡਾਰੀ ਪਾਰਕ ਅਮਲੋਹ ਰੋਡ ਖੰਨਾ ਪਾਸ ਇੱਕ ਵਿਦੇਸ਼ੀ ਨਾਗਰਿਕ ਨੂੰ 400 ਗ੍ਰਾਮ ਸਮੇਤ ਕਾਬੂ ਕੀਤਾ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਵਿਦੇਸ਼ੀ ਨਾਗਰਿਕ ਜੀ.ਟੀ ਰੋਡ ਖੰਨਾ ਵੱਲੋ ਪੈਦਲ ਤੁਰਿਆ ਆ ਰਿਹਾ ਸੀ, ਜਿਸ ਨੂੰ ਸ਼ੱਕ ਦੀ ਬਿਨਾਹ ‘ਤੇ ਰੋਕ ਕੇ ਚੈਕ ਕੀਤਾ ਤਾਂ ਜਿਸ ਨੇ ਆਪਣਾ ਨਾਮ ਜੋਰਜ਼ ਐਨ ਬੋਲੇ ਪੁੱਤਰ ਬੋਲੇ ਵਾਸੀ ਡੀ-4/267, ਮੋਨੋਵੀਆ ਸੇਕੋ ਲਾਇਬੀਰੀਆ ਹਾਲ ਵਾਸੀ ਨਵਾਦਾ ਉਤਮ ਨਗਰ ਦਿੱਲੀ ਦੱਸਿਆ। ਮੌਕੇ ‘ਤੇ ਉਪ ਪੁਲਿਸ ਕਪਤਾਨ, ਖੰਨਾ ਵੱਲੋ ਪੁੱਜਕੇ ਉਕਤ ਵਿਅਕਤੀ ਦੀ ਤਲਾਸ਼ੀ ਕਰਵਾਈ ਤਾਂ ਉਸ ਦੀ ਪੈਂਟ ਦੀ ਜੇਬ ਵਿੱਚੋ 400 ਗ੍ਰਾਮ ਹੈਰੋਇੰਨ ਲਿਫਾਫੇ ਵਿੱਚ ਲਪੇਟੀ ਬਰਾਮਦ ਹੋਈ।