ਏਅਰ ਮਾਰਸ਼ਲ ਢਿਲੋਂ ਨੂੰ ਸਟ੍ਰੈਟੇਜਿਕ ਫੋਰਸ ਕਮਾਂਡ ਦਾ ਮੁਖੀ ਥਾਪਿਆ

ਨਵੀਂ ਦਿਲੀ, 31 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਅੰਮ੍ਰਿਤਸਰ ਦੇ ਰਹਿਣ ਵਾਲੇ ਏਅਰ ਮਾਰਸ਼ਲ ਐਨ.ਐਸ. ਢਿਲੋਂ ਨੂੰ ਸਟ੍ਰੈਟੇਜਿਕ ਫੋਰਸ ਕਮਾਂਡ ਦਾ ਮੁਖੀ ਥਾਪਿਆ ਗਿਆ ਹੈ। ਸਟ੍ਰੈਟੇਜਿਕ ਫੋਰਸ ਦੇਸ਼ ਦੀ ਉਹ ਸੰਸਥਾ ਹੈ ਜੋ ਜੰਗੀ ਰਣਨੀਤਕ ਪਰਮਾਣੂੰ ਜ਼ਖ਼ੀਰਿਆਂ ਦੀ ਦੇਖਰੇਖ ਕਰਦੀ ਹੈ। ਰਣਨੀਤਕ ਤੌਰ ਦੇ ’ਤੇ ਇਹ ਬੇਹਦ ਵਡੀ ਤੇ ਅਹਿਮ ਜ਼ਿੰਮੇਵਾਰੀ ਹੈ। ਸੰਨ 1961 ਵਿਚ ਜਨਮੇ ਏਅਰ ਮਾਰਸ਼ਲ ਢਿਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਢੰਡ ਦੇ ਜੰਮ ਪਲ ਹਨ। ਉਨ੍ਹਾਂ ਪੁਨੇ ਦੇ ਖ਼ੜਕਵਸਲਾ ਸਥਿਤ ਕੌਮੀ ਰਖਿਆ ਅਕਾਦਮੀ ਤੋਂ ਡਿਗਰੀ ਕੀਤੀ ਅਤੇ ਭਾਰਤੀ ਹਵਾਈ ਫ਼ੌਜ ਵਿਚ ਭਰਤੀ ਹੋ ਗਏ। ਢਿਲੋਂ ਨੂੰ ਲੜਾਕੂ ਜਹਾਜ਼ ਉਡਾਉਣ ਵਿਚ ਖਾਸੀ ਮੁਹਾਰਤ ਹਾਸਲ ਹੈ।

Send this to a friend