ਜਗਰਾਉਂ, 31 ਮਾਰਚ (ਗਰੇਵਾਲ)- ਸਥਾਨਕ ਮੁਹੱਲਾ ਸ਼ਕਤੀ ਨਗਰ ਵਿਖੇ ਮਿੱਟੀ ਦੀ ਭਰੀ ਟਰਾਲੀ ਹੇਠਾਂ ਆ ਜਾਣ ਕਰਕੇ ਇਕ 5 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ 5 ਸਾਲਾ ਬੱਚਾ ਪ੍ਰੀਤਮ ਪ੍ਰਤਾਪ ਸਿੰਘ ਆਪਣੇ ਪਿਤਾ ਪੁਪਿੰਦਰ ਸਿੰਘ ਨਾਲ ਐਕਟਿਕਾ ਸਕੂਟਰੀ ’ਤੇ ਦਵਾਈ ਲੈਣ ਗਿਆ ਤਾਂ ਮੁਹੱਲਾ ਸ਼ਕਤੀ ਨਗਰ ਜਗਰਾਉਂ ਵਿਖੇ ਮਿੱਟੀ ਦੀ ਭਰੀ ਟਰਾਲੀ ਨਾਲ ਐਕਟਿਵਾ ਦੀ ਹੋ ਈ ਟੱਕਰ ਕਰਕੇ ਬੱਚੇ ਦੀ ਟਰਾਲੀ ਦੇ ਟਾਇਰ ਈੱਲੇ ਆ ਜਾਣ ਕਰਕੇ ਦਰਦਨਾਕ ਮੌਤ ਹੋ ਗ ਈ ਤੇ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਪੀ. (ਡੀ) ਰੁਪਿੰਦਰ ਭਾਦਤਵਾਜ, ਐਸ. ਐਚ. ਓ. ਸਦਰ ਕਿੱਕਰ ਸਿੰਘ ਅਤੇ ਬੱਸ ਸਟੈਂਡ ਚੌਕ ਦੇ ਇੰਚਾਰਜ ਸ ਈਅਇਸ਼ਕੀਲ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਤਕਰੀਬਨ 9-10 ਵਜੇ ਦੇ ਕਰੀਬ ਵਾਪਰੇ ਇਸ ਭਿਆਨਕ ਹਾਦਸੇ ਕਰਕੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਪਾ ਈ ਜਾ ਰਹੀ ਹੈ। ਉਕਤ ਮ੍ਰਿਤਕ ਬੱਚਾ ਕੌਂਸਲਰ ਅਪਾਰ ਸਿੰਘ ਦਾ ਪੋਤਾ ਸੀ, ਜਿਸ ਦਾ ਸੰਸਕਾਰ ਸ਼ੇਰਪੁਰਾ ਰੋਡ ਵਾਲੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਇਸ ਸਮੇਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਮ੍ਰਿਤਕ ਦੇ ਪਰਿਵਾਰ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।