ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ : ਸੁਖਬੀਰ ਸਿੰਘ ਬਾਦਲ

ਲੋਕ ਸਭਾ ਚੌਣਾਂ ਦੇ ਸਬੰਧ ’ਚ ਨੂਰਪੁਰ ਬੇਦੀ ਵਿਖੇ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ

ਨੂਰਪੁਰ ਬੇਦੀ/ਬਲਾਚੌਰ, 31 ਮਾਰਚ (ਐਮ.ਪੀ. ਸ਼ਰਮਾ, ਸਤਨਾਮ ਚਾਹਲ ਬਲਾਚੌਰ, ਵਰਿੰਦਰਪਾਲ ਸਿੰਘ ਹੁੰਦਲ)- ਲੋਕ ਸਭਾ ਚੌਣਾਂ ਦੇ ਸਬੰਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ‘ਚ ਹਲਕਾ ਰੂਪਨਗਰ ਦੇ ਟਰੱਕ ਯੂਨੀਅਨ ਨੂਰਪੁਰ ਬੇਦੀ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਵੱਖ-ਵੱਖ ਪਿੰਡਾਂ ਤੋਂ ਕਰੀਬ 5000 ਲੋਕ ਬੱਸਾਂ, ਗੱਡੀਆਂ ਤੇ ਟਰੈਕਟਰਾਂ ਤੇ ਹੁੰਮ ਹੁੰਮਾ ਕੇ ਪਹੁੰਚੇ। ਪਿੰਡ ਚੈਹੜਮਜਾਰਾ ਵਿਖੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਅਸਮਾਨਪੁਰ ਦੀ ਅਗਵਾਈ ਹੇਠ ਬਿਕਰਮਜੀਤ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦਾ ਸਿਰਪਾਓ ਦੇ ਕੇ ਵਿਸ਼ੇਸ ਸਨਮਾਨ ਕੀਤਾ ਗਿਆ ਉਪਰੰਤ 300 ਦੇ ਕਰੀਬ ਮੋਟਰ ਸਾਈਕਲ ਰੈਲੀ ਦੇ ਰੂਪ ‘ਚ ਆਜਮਪੁਰ ਬਾਈਪਾਸ ਤੋਂ ਹੋ ਕੇ ਟਰੱਕ ਯੂਨੀਅਨ ਨੂਰਪੁਰ ਬੇਦੀ ਰੈਲੀ ਵਾਲੀ ਥਾਂ ਤੇ ਸੁਖਬੀਰ ਬਾਦਲ ਤੇ ਬਿਕਰਮਜੀਤ ਮਜੀਠੀਆ ਨੂੰ ਲੈ ਕੇ ਆਏ। ਸਭ ਤੋਂ ਪਹਿਲਾਂ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਡਾ.ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਸਾਂਸਦ ਸ਼੍ਰੀ ਅਨੰਦਪੁਰ ਸਾਹਿਬ ਆਦਿ ਨੇ ਲੋਕਾਂ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮਜਬੂਤ ਪ੍ਰਧਾਨ ਮੰਤਰੀ ਹਨ ਤੇ ਉਹਨਾਂ
ਦੀ ਹਿੰਮਤ ਤੇ ਦਲੇਰੀ ਕਾਰਨ ਉਹ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਪਰਮਜੀਤ ਸਿੰਘ ਮੱਕੜ, ਮਨਜੀਤ ਸਿੰਘ ਘਨੌਲੀ, ਮਨਿੰਦਰਪਾਲ ਸਿੰਘ ਮਨੀ, ਰਵਿੰਦਰ ਸਿੰਘ ਖੇੜਾ ਕੋਰ ਕਮੇਟੀ ਮੈਂਬਰ, ਆਰ.ਪੀ.ਸਿੰਘ ਸ਼ੈਲੀ, ਬਲਜਿੰਦਰ ਸਿੰਘ ਮਿੱਠੂ, ਮਨਪ੍ਰੀਤ ਗਿੱਲ, ਵੇਦ ਪ੍ਰਕਾਸ਼, ਕੁਲਬੀਰ ਸਿੰਘ ਅਸਮਾਨਪੁਰ, ਜਸਵੀਰ ਸਿੰਘ ਰਾਣਾ, ਕੇਸਰ ਸਿੰਘ ਮੂਸਾਪੁਰ, ਲਖਵਿੰਦਰ ਸਿੰਘ ਸੈਣੀਮਾਜਰਾ, ਬਾਦਲ ਸਿੰਘ ਬਸੀ, ਭਗਤ ਸਿੰਘ ਚਨੋਲੀ, ਪਲਵਿੰਦਰ ਕੌਰ ਰਾਣੀ, ਬਲਜਿੰਦਰ ਕੌਰ ਕਲਮਾਂ, ਕੁਲਵਿੰਦਰ ਕੌਰ ਵਿਰਕ, ਜਸਵਿੰਦਰ ਕੌਰ ਸੱਗੂ, ਕਰਨੈਲ ਸਿੰਘ ਆਜਮਪੁਰ, ਮਨਦੀਪ ਸਿੰਘ ਮੂਸਾਪੁਰ, ਹੁਸਨ ਚੰਦ ਮਠਾਣ, ਜੀਵਨ ਕੁਮਾਰ ਸੰਜੂ, ਹੇਮਰਾਜ ਝਾਂਡੀਆ, ਚਮਨ ਭਾਟੀਆ, ਮਹਿੰਦਰਪਾਲ ਭੂੰਬਲਾ, ਡਾ.ਦਵਿੰਦਰ ਬਜਾੜ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਸਾਬਕਾ ਸਰਪੰਚ ਭਾਰਤ ਭੂਸ਼ਣ, ਠੇਕੇਦਾਰ ਹਰਮੇਸ਼ ਚੰਦ, ਸਰਪੰਚ ਰਣਜੀਤ ਸਿੰਘ ਮੁਕਾਰੀ, ਸੁਖਵਿੰਦਰ ਸਿੰਘ ਛੰਮੀ, ਮਹਿੰਦਰ ਸਿੰਘ ਕੰਗ, ਰਾਮ ਕੁਮਾਰ ਮਾਣਕੂ, ਭਜਨ ਲਾਲ ਕਾਂਗੜ, ਨਿਰਮਲ ਸਿੰਘ ਰੋਲੀ, ਬਾਬਾ ਰਵਿੰਦਰ ਸਿੰਘ, ਹਰਜਿੰਦਰ ਸਿੰਘ ਭਾਉਵਾਲ, ਸੁਰਿੰਦਰ ਸਿੰਘ ਰੂੜੇਵਾਲ, ਸ਼ੀਤਲ ਸਿੰਘ ਅਬਿਆਣਾ, ਧਰਮ ਚੰਦ ਟੱਪਰੀਆਂ, ਗੁਰਦੀਪ ਸਿੰਘ ਬਟਾਰਲਾ ਆਦਿ ਹਾਜ਼ਰ ਸਨ।
ਗੁੱਜਰ ਬਰਾਦਰੀ ਨੇ ਕੀਤਾ ਵਿਸ਼ੇਸ ਸਨਮਾਨ :- ਗੁੱਜਰ ਬਰਾਦਰੀ ਦੇ ਸੀਨਅਰ ਆਗੂ ਹੇਮਰਾਜ ਝਾਂਡੀਆਂ ਤੇ ਜੀਵਨ ਕੁਮਾਰ ਸੰਜੂ ਦੀ ਅਗਵਾਈ ਹੇਠ ਸੁਖਬੀਰ ਸਿੰਘ ਬਾਦਲ ਦਾ ਸਿਰਪਾਓ ਪਾ ਕੇ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਠੇਕੇਦਾਰ ਹਰਮੇਸ਼ ਚੰਦ,ਚਮਨ ਭਾਟੀਆ, ਭਜਨ ਲਾਲ ਕਾਂਗੜ, ਸੁਰਿੰਦਰ ਸਿੰਘ ਰੂੜੇਵਾਲ, ਡਾ.ਦਵਿੰਦਰ ਬਜਾੜ ਆਦਿ ਹਾਜ਼ਰ ਸਨ।
ਕੋਰ ਕਮੇਟੀ ਮੈਂਬਰ ਕੁਲਬੀਰ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੇ ਮੋਟਰ ਸਾਈਕਲ ਰੈਲੀ ਕੱਢੀ :- ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਕੁਲਬੀਰ ਸਿੰਘ ਅਸਮਾਨਪੁਰ ਦੀ ਅਗਵਾਈ ਹੇਠ ਨੌਜਵਾਨਾਂ ਨੇ ਚੈਹੜਮਜਾਰਾ ਤੋਂ ਟਰੱਕ ਯੂਨੀਅਨ ਨੂਰਪੁਰ ਬੇਦੀ ਤੱਕ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਕਾਫਲੇ ਅੱਗੇ ਮੋਟਰ ਸਾਈਕਲ ਰੈਲੀ ਕੀਤੀ ਉਪਰੰਤ ਦੋਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਜਸਵੀਰ ਸਿੰਘ ਰਾਣਾ, ਸਰਪੰਚ ਰਣਜੀਤ ਸਿੰਘ, ਰਾਹੁਲ ਚੌਧਰੀ, ਕੁਲਬੀਰ ਸਿੰਘ, ਸੁਰਜੀਤ ਸਿੰਘ, ਜੀਵਨ ਸਿੰਘ, ਹਰਜਿੰਦਰ ਸਿੰਘ ਭਾਉਵਾਲ ਆਦਿ ਸਮੇਤ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।
ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰ ਸਿੰਘ ਗੋਗੀ ਮੁੜ ਅਕਾਲੀ ਦਲ ‘ਚ ਸ਼ਾਮਲ :- ਡਾ.ਦਲਜੀਤ ਸਿੰਘ ਚੀਮਾ ਤੇ ਪ੍ਰੋ.ਪ੍ਰੇਮ ਸਿੰਘ ਚੰਦੂਮਜਾਰ ਦੀ ਅਗਵਾਈ ਹੇਠ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰ ਸਿੰਘ ਗੋਗੀ ਮੁੜ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਿਰਪਾਓ ਦੇ ਕੇ ਗੋਗੀ ਦਾ ਸਨਮਾਨ ਵੀ ਕੀਤਾ।
ਬਲਾਚੌਰ- ਅੱਜ ਦਾਣਾ ਮੰਡੀ ਬਲਾਚੌਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਚੋਣ ਦੀ ਜੰਗ ਦੀ ਸੁਰੂਆਤ ਹੋ ਚੁੱਕੀ ਹੈ । ਦੇਸ਼ ਦੀ ਸਰਕਾਰ ਬਣਾਉਣ ਦੇ ਫੈਸਲੇ ਦਾ ਸਮ੍ਹਾਂ ਆ ਚੁੱਕਾ ਹੈ। ਜੇ ਸਹੀ ਫੈਸਲਾ ਕਰੋਗੇ ਤਾਂ ਦੇਸ਼ ਤਰੱਕੀ ਦੀ ਲੀਹੇ ਜਾਵੇਗਾ । ਦੋ ਸਾਲ ਪਹਿਲਾਂ ਗਲਤ ਫੈਸਲਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਸੂਬਾ ਸਰਕਾਰ ਜੋ ਪੰਜਾਬ ਵਾਸੀਆ ਨੇ ਬਣਾਈ ਹੈ ਜਿਸ ਕਾਰਨ ਪੰਜਾਬ ਤਰੱਕੀ ਪੱਖੋ ਅੱਗੇ ਨਿਕਲਣ ਦੀ ਵਜਾਏ ਪਛੜ ਚੁੱਕਾ ਹੈ। ਇਸ ਮੌਕੇ ਉਹਨਾਂ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਵੀ ਮੌਜੂਦ ਸਨ। ਆਪਣੇ ਸੰਬੋਧਨ ਵਿੱਚ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਇਲਾਕੇ ਦੇ ਵਿਕਾਸ ਲਈ ਤੱਤਪਰ ਰਹੇ ਹਨ ਅਤੇ ਰਹਿਣਗੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ , ਮੰਡਲ ਪ੍ਰਧਾਨ ਵਰਿੰਦਰ ਸੈਣੀ ਸਮੇਤ ਭਾਜਪਾ ਵਰਕਰਾਂ ਦੀ ਵੱਡੀ ਟੀਮ ਲੈ ਕੇ ਪੰਡਾਲ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਚਰਨ ਸਿੰਘ ਬੈਂਸ, ਜਰਨੈਲ ਸਿੰਘ ਵਾਹਦ , ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਐਕਡੋਵੇਕਟ ਰਾਜਵਿੰਦਰ ਸਿੰਘ ਲੱਕੀ, ਸਾਬਕਾ ਬ੍ਰਿਗੇਡੀਅਰ ਰਾਜ ਕੁਮਾਰ, ਚੌ. ਬਿਮਲ ਕੁਮਾਰ, ਤਰਲੋਚਨ ਸਿੰਘ ਰੱਕੜ, ਰਾਜਪਾਲ ਚੌਹਾਨ , ਇੰਦਰਜੀਤ ਲੁੱਡੀ, ਰਣਦੀਪ ਕੌਸਲ, ਪ੍ਰਭਾਤ ਰਾਣਾ, ਦੁਰਗੇਸ਼ ਜੰਡੀ, ਸੁਰਜੀਤ ਕੋਹਲੀ , ਦਲਜੀਤ ਮਾਣੇਵਾਲ , ਰਜਿੰਦਰ ਕੌਰ ਖਾਸਾ ਵੀ ਹਾਜ਼ਰ ਸਨ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮੀਕਾ ਚੋ. ਸੁਰਜੀਤ ਕੋਹਲੀ ਨੇ ਬਾਖੂਬੀ ਨਿਭਾਈ।

Send this to a friend