9 ਲੱਖ 26 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ

ਸਰਦੂਲਗੜ੍ਹ, 28 ਮਾਰਚ (ਵਿਪਨ ਗੋਇਲ)- ਸਰਦੂਲਗੜ੍ਹ ਪੁਲਿਸ ਨੇ ਲਵਲੀ ਉਰਫ ਵੇਦ ਪ੍ਰਕਾਸ਼ ਅਰੋੜਾ ਵਾਸੀ ਦਿੱਲੀ ਦੇ ਗੋਦਾਮ ਵਿਚੋ 9 ਲੱਖ 26 ਹਜਾਰ ਛੇ ਸੋ ਨਸ਼ੀਲੀਆ ਗੋਲੀਆ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁੱਖੀ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਨਸ਼ੀਲੀਆ ਗੋਲੀਆ ਸਮੇਤ 7 ਵਿਆਕਤੀ ਨੂੰ ਕਾਬੂ ਕਰਕੇ ਮਕੱਦਮਾ ਦਰਜ ਕੀਤਾ ਗਿਆ ਸੀ। ਜਿਸ ਦੋਰਾਨ ਫੜੇ ਗਏ ਵਿਆਕਤੀ ਅ੍ਰਮਿੰਤ ਚਾਵਲਾ ਨੇ ਰਿਮਾਡ ਦੋਰਾਨ ਦੱਸਿਆ ਸੀ ਕਿ ਉਸ ਨੇ ਨਸ਼ੀਲੀ ਗੋਲੀਆਂ ਦਿੱਲੀ ਤੋ ਲਵਲੀ ਕੇਅਰ ਜਸਵੰਤ ਫਾਰਮਜ ਤੋ ਖਰੀਦੀਆ ਸਨ ਅਤੇ ਉਸ ਦੇ ਗੋਦਾਮ ਵਿਚੋ ਹੋਰ ਵੀ ਬਰਾਮਦਗੀ ਹੋਣ ਵਾਰੇ ਉਸ ਨੇ ਦੱਸਿਆ ਸੀ। ਜਿਸ ਦੋਰਾਨ ਮਕੱਦਮਾ ਸ਼ਹਾਦਤ ਮਿਸਲ ਆਉਣ ਤੇ ਲਵਲੀ ਵਾਸੀ ਦਿੱਲੀ ਨੂੰ ਦੋਸ਼ੀ ਨਾਮਜਦ ਕਰਕੇ ਡੀ.ਐਸ.ਪੀ ਸੰਜੀਵ ਗੋਇਲ ਦੀ ਅਗਵਾਈ ‘ਚ ਪੁਲਿਸ ਨੇ ਦਿੱਲੀ ਵਿਖੇ ਉਸ ਦੇ ਗੋਦਾਮ ਵਿਚ ਛਾਪਾ ਮਾਰਿਆ । ਜਿਸ ਦੋਰਾਨ 9 ਲੱਖ 26 ਹਜਾਰ ਛੇ ਸੋ ਨਸ਼ੇ ਦੇ ਤੋਰ ਤੇ ਵਰਤੀਆ ਜਾਣ ਵਾਲੀਆ ਗੋਲੀਆ ਸਮੇਤ ਲਵਲੀ ਉਰਫ ਵੇਦ ਪ੍ਰਕਾਸ਼ ਨੂੰ ਕਾਬੂ ਕਰ ਲਿਆ ਗਿਆ।

Send this to a friend