ਕੋ-ਸਿੰਗਰ ਅਤੇ ਸਟੇਜ ਸੈਕਟਰੀ ’ਚ ਅਹਿਮ ਭੂਮਿਕਾ ਨਿਭਾ ਰਿਹਾ-ਚਰਨਦੀਪ ਸਿੰਘ”

ਕਾਮਯਾਬੀਆਂ ਦੀਆਂ ਮੰਜਿਲ ਦੇ ਰੱਥ ਦਾ ਸ਼ਾਹ-ਅਸਵਾਰ ਬਨਣਾ ਜਾ ਨਾ ਬਣਨਾ ਤਾਂ ਵਕਤ ਦੀ ਖੇਡ ਹੈ। ਪਰ ਕੁੱਝ ਲੋਕ ਮਿਹਨਤ ਦੇ ਬਲਬੂਤੇ ਪੱਥਰ ਤੇ ਲਕੀਰ ਵਾਂਗ ਐਨੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਕਿ ਹਨੇਰੀਆ, ਝੱਖੜ ਝੋਲਿਆ ਦੀਆਂ ਗਰਦਿਸ਼ਾਂ ਵਿੱਚ ਵੀ ਹਿੰਮਤ ਹਾਰ ਨਹੀ ਬਹਿੰਦੇ ,ਸਗੋ ਦਿਨ-ਬ-ਦਿਨ ਫੁੱਲਾਂ ਦੀ ਖੁਸ਼ਬੋਈ ਵਾਂਗ ਹਮੇਸਾਂ ਤਰੋ ਤਾਜ਼ਾ ਮਨ ਲੈ ਕੇ ਆਪਣੇ ਮਿਥੇ ਹੋਏ ਟੀਚੇ ਵੱਲ ਆਪਣੀਆਂ ਨਜ਼ਰਾਂ ਟਿਕਾਈ ਰੱਖਦੇ ਹਨ। ਅਜਿਹੇ ਹੀ ਟੀਚੇ ਨੂੰ ਸਰ ਕਰਨ ਲਈ ਦੋ ਕਲ਼ਾਵਾ ਦਾ ਧਨੀ ਕੋ-ਸਿੰਗਰ ਅਤੇ ਸਟੇਜ ਸੈਕਟਰੀ ਚਰਨਦੀਪ ਸਿੰਘ ਸਖਤ ਮਿਹਨਤ ਕਰ ਰਿਹਾ ਹੈ। ਸਟੇਜ ਜਰੀਏ ਟੋਟਕੇ ਸੁਣਾਕੇ ਲੋਕਾਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਚਰਨਦੀਪ ਸਿੰਘ ਦਾ ਜਨਮ 26 ਅਕਤੂਬਰ 1992 ਨੂੰ ਪਿੰਡ ਸਂਭਰਾ, ਤਹਿਸੀਲ ਪੱਟੀ, ਤਰਨਤਾਰਨ ਦੇ ਰਹਿਣ ਵਾਲੇ ਪਿਤਾ ਹਰਬੰਸ ਸਿੰਘ ਦੇ ਘਰ ਮਾਤਾ ਰਾਜਵਿੰਦਰ ਕੌਰ ਦੀ ਕੁੱਖੋ ਹੋਇਆ। ਬੀ.ਸੀ.ਏ.ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਤੋ ਪਾਪਤ ਕੀਤੀ। ਪੜਾਈ ਸਮੇਂ ਤੋਂ ਹੀ ਸਟੇਜ ਸੈਕਟਰੀ ਦਾ ਸ਼ੌਕ ਰੱਖਣ ਵਾਲੇ ਚਰਨਦੀਪ ਨੇ ਸਟੇਜਾਂ ਉਪਰ ਐਂਕਰਿੰਗ ਕਰਦੇ ਨੇ ਪਹਿਲੀ ਵਾਰ ਸਟੇਜ ਸੰਭਾਲੀ ਤਾਂ ਦਰਸਕਾਂ ਵੱਲੋਂ ਉਸਨੂੰ ਖੂਬ ਵਾਹ-ਵਾਹ ਮਿਲੀ। ਕੋ-ਸਿੰਗਰ ਬਣਨ ਲਈ ਵੀ ਚਰਨਦੀਪ ਸਿੰਘ ਨੇ ਖੂਬ ਰਿਆਜ ਕੀਤਾ ਤੇ ਅੱਜ ਚਰਨਦੀਪ ਆਪਣੀਆਂ ਦੋਵੇ ਕਲਾਂਵਾਂ ਕੋ-ਸਿੰਗਰ ਅਤੇ ਸਟੇਜ ਸੈਕਟਰੀ ਪਿਛਲੇ ਕਈ ਸਾਲਾਂ ਤੋ ਪੰਜਾਬ ਦੇ ਪ੍ਰਸਿੱਧ ਗਾਇਕ ਵੀਰ ਦਵਿੰਦਰ, ਰਾਜਾ ਸਿੱਧੂ, ਲਵਜੀਤ, ਸ਼ਲੀਨਾ ਸ਼ੈਲੀ, ਜਗਦੀਪ ਸਿੱਧੂ, ਮਨਪ੍ਰੀਤ ਧਾਲੀਵਾਲ, ਅੰਮ੍ਰਿਤ ਦਿਓਲ, ਗਾਇਕਾ ਜੋਤੀ ਗਿੱਲ, ਚਰਨਜੀਤ ਚੰਨੀ, ਮੀਤ ਗੁਰਮੀਤ, ਮਨਜੀਤ ਸ਼ਰਮਾ, ਹਰਜੋਤ, ਗੁਰਜਾਇਜ ਤੋਂ ਇਲਾਵਾ ਹੋਰ ਕਲਾਕਾਰਾਂ ਨਾਲ ਵੀ ਸਟੇਜਾਂ ਤੇ ਐਕਰਿੰਗ ਅਤੇ ਸਟੇਜ ਸੈਕਟਰੀ ਜਰੀਏ ਲੋਕਾਂ ਦਾ ਮਨੋਰੰਜਨ ਕਰਕੇ ਆਪਣੇ ਇਲਾਕੇ ਦਾ ਨਾਮ ਖੂਬ ਰੋਸ਼ਨ ਕਰ ਰਿਹਾ ਹੈ। ਪ੍ਰਮਾਤਮਾ ਅਗੇ ਦੁਆ ਹੈ ਕਿ ਚਰਨਦੀਪ ਸਟੇਜ ਸੈਕਟਰੀ ਅਤੇ ਕੋ-ਸਿੰਗਰ ਵੱਜੋਂ ਉਚਾ ਮੁਕਾਮ ਹਾਸਲ ਕਰੇ ਅਤੇ ਪੰਜਾਬੀ ਮਾਂ-ਬੋਲੀ ਦੀ ਇੰਝ ਹੀ ਸੇਵਾ ਕਰਦਾ ਹੈ।
-ਲੱਖਾ ਹਰੀ ਮਹਿਰਾਜ, 98783-15295

Send this to a friend