ਡਾ. ਓਬਰਾਏ ਵੱਲੋਂ ਮਰੀਜ਼ਾਂ ਦੀ ਸੇਵਾ ਲਈ ਡਾਇਲਸਿਸ ਦੀਆਂ ਮਸ਼ੀਨਾਂ ਦਾ ਰਸਮੀ ਉਦਘਾਟਨ 30 ਨੂੰ

ਰਾਮਪੁਰਾ ਫੂਲ, 27 ਮਾਰਚ (ਕੁਲਜੀਤ ਢੀਂਗਰਾ, ਲੱਖਾ ਹਰੀ)- ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਚੇਅਰਮੈਨ  ਐਸ. ਪੀ. ਸਿੰਘ ਓਬਰਾਏ ਵਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਜਿਨ੍ਹਾਂ ਵਿਚ ਅਰਬ ਦੇਸ਼ਾਂ ਦੇ ਵਿਚ ਸਜ਼ਾ ਯਾਫਤਾ ਭਾਰਤੀ ਮੁੰਡਿਆਂ ਦੀ ਜਾਨ ਬਚਾਉਣ ਲਈ ਆਪਣੇ ਵਲੋਂ ਦਿਤੇ ਬਲਡ ਮਨੀ ਅਤੇ ਗੁਰਦਿਆਂ ਦੇ ਇਲਾਜ ਲਈ ਦਰ-ਦਰ ਭਟਕ ਰਹੇ ਗਰੀਬ ਬੇਸਹਾਰਾ ਮਰੀਜ਼ਾਂ ਦੀ ਸੇਵਾ ਲਈ ਡਾਇਲਸਿਸ ਦੀਆਂ ਮਸ਼ੀਨਾਂ ਦੇ ਲੰਗਰ ਵਾਂਗ ਜਗ੍ਹਾ ਜਗ੍ਹਾ ਪ੍ਰਾਈਵੇਟ ਹਸਪਤਾਲਾਂ ਵਿਚ ਲਗਾਉਣਾ ਸ਼ਾਮਲ ਹੈ। ਉਹਨਾਂ ਦੇ ਸਹਿਯੋਗ ਨਾਲ ਏਪੈਕਸ ਹਸਪਤਾਲ ਰਾਮਪੁਰਾ ਫੂਲ ਵਿਖੇ ਡਾਇਲਸਿਸ ਦੀਆਂ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ।ਡਾ. ਓਬਰਾਏ 30 ਮਾਰਚ ਨੂੰ ਇਨ੍ਹਾਂ ਮਸ਼ੀਨਾਂ ਦਾ ਰਸਮੀ ਉਦਘਾਟਨ ਕਰਨਗੇ। ਏਪੈਕਸ ਹਸਪਤਾਲ ਦੇ ਡਾ ਗੁਰਿੰਦਰ ਸਿੰਘ ਮਾਨ ਅਤੇ ਡਾ ਸਿਮਰਪ੍ਰੀਤ ਮਾਨ ਨੇ ਦਸਿਆ ਕਿ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਦਾ ਰਾਮਪੁਰਾ ਫੂਲ ਇਲਾਕੇ ਦੇ ਵਸਨੀਕਾਂ ਨੂੰ ਭਰਪੂਰ ਫਾਇਦਾ ਹੋਵੇਗਾ ਅਤੇ  ਉਹਨਾਂ ਦੇ ਹਸਪਤਾਲ ਵਲੋਂ ਡਾ. ਓਬਰਾਏ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।

Send this to a friend