ਸੁਪਨੇ ਤਾਂ ਸਾਰੇ ਹੀ ਦੇਖਦੇ ਹਨ, ਪਰ ਸੁਪਨਿਆਂ ਨੂੰ ਪੂਰਾ ਮਿਹਨਤ ਕਰਨ ਵਾਲਾ ਵਿਅਕਤੀ ਹੀ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਆਪਣੇ ਸੁਪਨੇ ਪੂਰੇ ਕਰ ਰਿਹਾ ਬੈਕ ਕੋਰਸ ਸਿੰਗਰ ਮਲਕੀਤ ਸਿੰਘ ਖਿੰਡਾ ਜਿਸ ਦਾ ਜਨਮ ਪਿੰਡ ਮਲਸੀਆਂ ਜ਼ਿਲ੍ਹਾ ਜਲੰਧਰ ਵਿਖੇ 21 ਮਾਰਚ, 1985 ਨੂੰ ਪਿਤਾ ਗੁਰਮੇਲ ਸਿੰਘ ਤੇ ਮਾਤਾ ਗੁਰਮੇਜ ਕੌਰ ਦੇ ਘਰ ਹੋਇਆ। ਮਲਕੀਤ ਸਿੰਘ ਖਿੰਡਾ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਂਕ ਸੀ। ਉਸ ਦਾ ਇਹ ਸ਼ੌਂਕ ਅੱਜ ਉਸ ਦਾ ਇੱਕ ਪ੍ਰੋਫੈਸ਼ਨ ਬਣ ਗਿਆ। ਅੱਜ ਉਹ ਇੱਕ ਕੋਰਸ ਸਿੰਗਰ ਦੇ ਵਜੋਂ ਜਾਣਿਆ ਜਾਂਦਾ ਹੈ। ਉਹ ਨਾਮਵਰ ਕਲਾਕਾਰਾਂ ਨਾਲ ਕੋਰਸ ਕਰਦਾ ਹੈ ਜਿਨ੍ਹਾਂ ਵਿੱਚ ਹਰਲੀਨ ਅੱਖਤਰ, ਸ਼ਰੀਫ ਦਿਲਦਾਰ, ਜਾਨ ਹੀਰ, ਜੋਤ ਸਿੱਧੂ, ਦਵਿੰਦਰ ਦਿਆਲਪੁਰੀ ਅਤੇ ਜੱਸ ਕਾਂਜਲੀ ਆਦਿ ਸ਼ਾਮਿਲ ਹਨ।