ਮੇਨਕਾ ਗਾਂਧੀ ਸੁਲਤਾਨਪੁਰ ਤੇ ਜਯਾਪ੍ਰਦਾ ਰਾਮਪੁਰ ਤੋਂ ਭਾਜਪਾ ਉਮੀਦਵਾਰ
ਨਵੀਂ ਦਿਲੀ, 26 ਮਾਰਚ- ਲੋਕ ਸਭਾ ਚੋਣਾਂ ਲਈ ਬੀ.ਜੇ.ਪੀ. ਨੇ ਆਪਣੇ 39 ਹੌਰ ਉਮੀਦਵਾਰਾਂ ਦੇ ਨਾਂਅ ਐਲਾਨ ਦਿਤੇ ਹਨ।ਮੇਨਕਾ ਗਾਂਧੀ ਨੂੰ ਯੂਪੀ ਦੇ ਸੁਲਤਾਨਪੁਰ ਤੋਂ ਮੈਦਾਨ ‘ਚ ਉਤਾਰਿਆ ਗਿਆ ਹੈ। ਉਥੇ ਹੀ ਵਰੁਣ ਗਾਂਧੀ ਨੂੰ ਪੀਲੀਭੀਤ ਤੋਂ ਟਿਕਟ ਮਿਲਿਆ ਹੈ। ਕਾਨਪੁਰ ਤੋਂ ਮੁਰਲੀ ਮਨੋਹਰ ਜੋਸ਼ੀ ਦਾ ਟਿਕਟ ਕਟ ਦਿਤਾ ਗਿਆ ਹੈ। ਪਾਰਟੀ ਨੇ ਉਨ੍ਹਾਂ ਦੀ ਥਾਂ ਸਤਯਦੇਵ ਪਚੌਰੀ ਨੂੰ ਉਮੀਦਵਾਰ ਬਣਾਇਆ ਹੈ।ਭਾਜਪਾ ਨੇ ਆਪਣੀ ਸੂਚੀ ਵਿਚ ਸੂਬੇ ਦੇ ਪ੍ਰਧਾਨ ਮਹੇਂਦਰ ਨਾਥ ਪਾਂਡੇ ਨੂੰ ਚੰਦੋਲੀ ਤੋਂ ਉਮੀਦਵਾਰ ਬਣਾਇਆ ਹੈ। ਗਾਜ਼ੀਪੁਰ ਤੋਂ ਮਨੋਜ ਸਿਨਹਾ ਚੋਣ ਲੜਨਗੇ।ਅੱਜ ਭਾਜਪਾ ਵਿਚ ਸ਼ਾਮਲ ਹੋਏ ਜਯਾਪ੍ਰਦਾ ਨੂੰ ਰਾਮਪੁਰ ਤੋਂ ਆਜ਼ਮ ਖ਼ਾਂ ਵਿਰੁਧ ਉਮੀਦਵਾਰ ਬਣਾਇਆ ਗਿਆ ਹੈ।ਯੂਪੀ ਦੇ ਡੁਮਰੀਆਗੰਜ ਤੋਂ ਜਗਦੰਬਿਕਾ ਪਾਲ ਨੂੰ ਟਿਕਟ ਮਿਲਿਆ ਹੈ। ਹਮਾਯੂੰ ਕਬੀਰ ਨੂੰ ਮੁਰਸ਼ਿਦਾਬਾਦ (ਪਛਮੀ ਬੰਗਾਲ) ਤੋਂ ਟਿਕਟ ਦਿਤਾ ਗਿਆ ਹੈ। ਯੂਪੀ ਦੇ ਬਲੀਆ ਤੋਂ ਵੀਰੇਂਦਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।ਇਥੇ ਦਸ ਦੇਈਏ ਕਿ ਇਸ ਤੋਂ ਪਹਿਲਾਂ ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਮੁਰਲੀ ਮਨੋਹਰ ਜੋਸ਼ੀ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ ਸੀ।ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿਚ ਜਿਹੜੇ ਭਾਜਪਾ ਆਗੂਆਂ ਦੇ ਨਾਂਅ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਅਰੁਣ ਜੇਟਲੀ, ਸੁਸ਼ਮਾ ਸਵਰਾਜ, ਭਾਜਪਾ ਦੇ ਰਾਸ਼ਟਰੀ ਜਨਰਲ ਸਕਤਰ (ਸੰਗਠਨ) ਰਾਮਲਾਲ, ਥਾਵਰਚੰਦ ਗਹਿਲੋਤ, ਜਗਤ ਪ੍ਰਕਾਸ਼ ਨਡਾ ਦੇ ਨਾਂਅ ਪ੍ਰਮੁਖ ਹਨ। ਇਨ੍ਹਾਂ ਦੇ ਨਾਲ ਹੀ ਮਧ ਪ੍ਰਦੇਸ਼ ਦੇ ਸਾਬਕਾ ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਨਿਰਮਲਾ ਸੀਤਾਰਮਨ, ਉਮਾ ਭਾਰਤੀ, ਪੀਯੂਸ਼ ਗੋਇਲ, ਸਮ੍ਰਿਤੀ ਈਰਾਨੀ, ਮੁਖ਼ਤਾਰ ਅਬਾਸ ਸਨਕਵੀ, ਅਦਾਕਾਰਾ ਹੇਮਾ ਮਾਲਿਨੀ, ਸਤਪਾਲ ਮਹਾਰਾਜ, ਸ਼ਿਵ ਪ੍ਰਕਾਸ਼, ਤ੍ਰਿਵੇਂਦਰ ਸਿੰਘ ਰਾਵਤ, ਕਲਰਾਜ ਮਿਸ਼ਰ, ਮਹੇਂਦਰਨਾਥ ਪਾਂਡੇ, ਕੇਸ਼ਵ ਪ੍ਰਸਾਦ ਮੌਰਿਆ, ਦਿਨੇਸ਼ ਸ਼ਰਮਾ, ਸੁਨੀਲ ਬਾਂਸਲ, ਦੁਸ਼ਯੰਤ ਗੌਤਮ, ਦਿਲੀ ਭਾਜਪਾ ਦੇ ਮੁਖੀ ਮਨੋਜ ਤਿਵਾਰੀ ਨੂੰ ਵੀ ਚੋਣ ਪ੍ਰਚਾਰ ਦੀ ਕਮਾਂਡ ਸੌਂਪੀ ਗਈ ਹੈ।