ਨੰਦਗੜੀਆ ਦੂਜੀ ਵਾਰ ਬਣੇ ਸੰਘਰਸ਼ ਕਮੇਟੀ ਦੇ ਪ੍ਰਧਾਨ

ਮਾਨਸਾ, 25 ਮਾਰਚ (ਜਗਦੀਸ਼ ਬਾਂਸਲ)- ਅਜ ਮਾਨਸਾ ਵਿਖੇ ਮਜਦੂਰ ਕਿਸਾਨ, ਦੁਕਾਨਦਾਰ ਅਤੇ ਮੁਲਾਜਮ ਸੰਘਰਸ਼ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਸੰਘਰਸ਼ ਕਮੇਟੀ ਦੀ ਮੁੜ ਤੋਂ ਚੋਣ ਕੀਤੀ ਗਈ ਅਤੇ ਸਰਬ ਸੰਮਤੀ ਨਾਲ ਫਿਰ ਤੋਂ ਸੁਰੇਸ਼ ਨੰਦਗੜੀਆ ਨੂੰ ਸੰਘਰਸ਼ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਵਿੰਦਰ ਅਲਖ ਨੂੰ ਪ੍ਰੈਸ ਸਕਤਰ ਚੁਣਿਆ ਗਿਆ ਅਤੇ ਸ਼ਹਿਰ ਦੀਆਂ ਸਮਸਿਆਵਾਂ ਨੂੰ ਹੱਲ ਕਰਨ ਲਈ ਕਈ ਮਤੇ ਪਾਸ ਕੀਤੇ ਗਏ। ਪ੍ਰੈਸ ਬਿਆਨ ਜਾਰੀ ਕਰਦਿਆਂ ਏਕਟੂ ਦੇ ਸੂਬਾ ਪ੍ਰਧਾਨ ਰਾਜਵਿੰਦਰ ਰਾਣਾਂ ਨੇ ਕਿਹਾ ਕਿ ਮਜਦੂਰ, ਕਿਸਾਨ, ਦੁਕਾਨਦਾਰ ਅਤੇ ਮੁਲਾਜਮ ਸੰਘਰਸ਼ ਕਮੇਟੀ ਸ਼ਹਿਰ ਦੇ ਹਰ ਮੁਦੇ ਤੇ ਲੋਕਾਂ ਨਾਲ ਡਟ ਕੇ ਖੜੀ ਹੈ। ਉਹ ਐਫ.ਡੀ.ਆਈ ਦੇ ਵਿਰੋਧ ਚ ਸ਼ਹਿਰ ਬੰਦ ਕਰਨ ਦਾ ਮੁਦਾ ਹੋਵੇ ਜਾਂ ਸ਼ਹਿਰ ਵਿਚ ਬਣ ਰਹੇ ਅਧੁਨਿਕ ਪਾਰਕ ਦਾ ਹੋਵੇ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਸਿਵਲ ਹਸਪਤਾਲ ਵਿਚ ਚਲ ਰਹੇ ਡੋਪ ਟੈਸਟ ਅਤੇ ਇੱਕ ਡਾਕਟਰ ਦੁਆਰਾ ਗਲਤ ਰਿਪੋਰਟ ਬਣਾ ਕੇ ਕੇਸ਼ ਬਣਾਉਣ ਸਬੰਧੀ ਜਾ ਹੋਰ ਲੋਕ ਵਿਰੋਧੀ ਕਾਰਵਾਈਆਂ ਦਾ ਹਲ ਕਰਨ ਅਤੇ ਸਰਕਾਰੀ ਸਕੂਲਾਂ ਵਿਚ ਫੀਸਾਂ ਫੰਡਾਂ ਦੇ ਨਾਮ ਤੇ ਕੀਤੀ ਜਾਂਦੀ ਲੁਟ ਦੇ ਖਿਲਾਫ ਅਤੇ ਸ਼ਹਿਰ ਦੀ ਟ੍ਰੈਫਿਕ ਦੀ ਸਮਸਿਆ ਨੂੰ ਹਲ ਕਰਵਾਉਣ ਲਈ 30 ਮਾਰਚ ਨੂੰ ਸੰਘਰਸ਼ ਕਮੇਟੀ ਡੀ.ਸੀ. ਮਾਨਸਾ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਜੇ ਜਲਦੀ ਇਨ੍ਹਾਂ ਸਮਸਿਆਵਾਂ ਦਾ ਹਲ ਨਾ ਕੀਤਾ ਗਿਆ ਤਾਂ ਸਾਨੂੰ ਸੰਘਰਸ਼ ਦੇ ਰਾਹ ਪੈਣਾ ਪਵੇਗਾ।ਇਸ ਸਮੇਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਹਲਵਾਈ ਅਸ਼ੋਸੀਏਸ਼ਨ ਦੇ ਬਬੂ, ਲੀਲਾ ਸਿੰਘ, ਮੁਲਾਜ਼ਮ ਆਗੂ ਡਾ ਸਿਕੰਦਰ ਸਿੰਘ ਘਰਾਂਗਣਾ, ਮਨੋਜ ਕੁਮਾਰ, ਕਰਿਆਣਾ ਅਸ਼ੋਸੀਏਸ਼ਨ ਦੇ ਵਿਜੇ ਕੁਮਾਰ, ਆਟੋ ਯੂਨੀਅਨ ਦੇ ਕਰਮਜੀਤ ਸਿੰਘ, ਹਸਪਤਾਲ ਸੰਘਰਸ਼ ਕਮੇਟੀ ਦੇ ਰਜੀਵ ਸ਼ਰਮਾਂ, ਪਰਮਜੀਤ ਬਚੀ, ਬਿਟੂ ਸਿੰਘ ਆਦਿ ਸ਼ਾਮਿਲ ਸਨ।

Send this to a friend