ਸੰਗਰੂਰ, 25 ਮਾਰਚ (ਪਰਮਜੀਤ ਸਿੰਘ ਲੱਡਾ)- ਲੋਕ ਸਭਾ ਚੋਣਾਂ ਦੇ ਮਦੇਨਜਰ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਬੇਸਕ ਹਲੇ ਅਪਣਾ ਉਮੀਦਵਾਰ ਨਹੀਂ ਐਲਾਨਿਆ ਹੈ ਪਰ ਸਿਆਸੀ ਪੰਡਤਾਂ ਦੇ ਟੇਵਿਆਂ ਤੇ ਹਲਕੇ ਵਿੱਚ ਚਲ ਰਹੀ ਲੋਕ ਚਰਚਾ ਤੋਂ ਜਾਪਦਾ ਹੈ ਕਿ ਬਰਨਾਲਾ ਤੋਂ ਵਿਧਾਇਕ ਰਹਿ ਚੁਕੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਕੇਵਲ ਸਿੰਘ ਢਿਲੋਂ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ, ਕੇਵਲ ਸਿੰਘ ਢਿਲੋਂ ਨੇ ਆਪਣੇ ਸਿਆਸੀ ਕਾਰਜਕਾਲ ਵਿਚ ਜਿਥੇ ਬਰਨਾਲਾ ਨੂੰ ਜਿਲ੍ਹਾ ਬਨਾਉਣ ਦਾ ਅਹਿਮ ਕਾਰਜ ਕੀਤਾ ਓਥੇ ਬਰਨਾਲਾ ਵਿੱਚ ਹੋਏ ਸਰਬਪਖੀ ਵਿਕਾਸ ਉਹਨਾਂ ਦੀ ਵਿਸ਼ੇਸ਼ ਪ੍ਰਾਪਤੀ ਹੈ। ‘ਪੰਜਾਬ ਟਾਈਮਜ਼’ ਦੇ ਪ੍ਰਤੀਨਿਧ ਨਾਲ ਗਲਬਾਤ ਕਰਦਿਆਂ ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਉਹ ਇਕ ਸਧਾਰਨ ਪੇਂਡੂ ਪਰਿਵਾਰ ਨਾਲ ਸਬੰਧ ਰਖਦੇ ਹਨ ਤੇ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਤੇ ਮੁਸਕਿਲਾਂ ਸਬੰਧੀ ਭਲੀ ਭਾਂਤ ਜਾਣੂ ਹਨ ਤੇ ਉਹਨਾਂ ਲੋੜਾਂ ਨੂੰ ਪੂਰਾ ਕਰਨ ਅਤੇ ਮੁਸਕਿਲਾਂ ਦੇ ਹਲ ਕਰਵਾਉਣ ਦਾ ਮਾਦਾ ਰਖਦੇ ਹਨ ਉਹਨਾਂ ਕਿਹਾ ਕਿ ਸਹਿਰਾਂ ਤੇ ਪਿੰਡਾਂ ਦਾ ਸਰਬਪਖੀ ਵਿਕਾਸ ਹੀ ਉਹਨਾਂ ਦਾ ਮੁਖ ਮਕਸਦ ਹੈ ਤੇ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਉਹ ਸੰਗਰੂਰ ਤੇ ਬਰਨਾਲੇ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀਂ ਛਡਣਗੇ ।ਉਹਨਾਂ ਕਿਹਾ ਹਲਕਾ ਵਾਸੀਆਂ ਦਾ ਬੇਅੰਤ ਪਿਆਰ ਮੇਰੀ ਅਸਲ ਤਾਕਤ ਹੈ ਤੇ ਇਸੇ ਅਥਾਹ ਪਿਆਰ ਅਤੇ ਸਹਿਯੋਗ ਦੀ ਬਦੌਲਤ ਅਸੀਂ ਹਲਕੇ ਤੋਂ ਵਡੀ ਜਿਤ ਹਾਸਿਲ ਕਰ ਕਾਂਗਰਸ ਦੇ ਮਾਣਯੋਗ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਦੀ ਝੋਲੀ ’ਚ ਪਾਵਾਂਗੇ।