2004 ’ਚ 55 ਲਖ ਰੁਪਏ ਆਮਦਨ 2014 ’ਚ ਵਧ ਕੇ 9 ਕਰੋੜ ਹੋਈ
ਨਵੀਂ ਦਿੱਲੀ, 24 ਮਾਰਚ- ਭਾਰਤੀ ਜਨਤਾ ਪਾਰਟੀ ਨੇ ਸਾਲ 2004 ਤੋਂ 2014 ਵਿਚਾਲੇ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਆਮਦਨ ਵਿੱਚ ਵੱਡੇ ਵਾਅਦੇ ਉਪਰ ਗੰਭੀਰ ਸਵਾਲ ਉਠਾਏ ਹਨ। ਭਾਜਪਾ ਦਾ ਦਾਅਵਾ ਹੈ ਕਿ ਸ੍ਰੀ ਰਾਹੁਲ ਗਾਂਧੀ ਕੋਲ ਆਮਦਨ ਦਾ ਕੋਈ ਪ੍ਰਤੱਖ ਸਰੋਤ ਨਹੀਂ। ਫਿਰ ਵੀ ਉਨ੍ਹਾਂ ਦੀ ਆਮਦਨ 55 ਲਖ ਤੋਂ 9 ਕਰੋੜ ਹੋ ਗਈ। ਕਾਂਗਰਸ ਨੇ ਫਿਲਹਾਲ ਇਸ ਮਾਮਲੇ ਬਾਰੇ ਕੋਈ ਟਿਪਣੀ ਨਹੀਂ ਕੀਤੀ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੀਡੀਆ ਨੂੰ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੇ ਚੋਣ ਹਲਫਨਾਮਿਆਂ ਮੁਤਾਬਕ 2004 ਵਿਚ ਉਨ੍ਹਾਂ ਦੀ ਆਮਦਨ 55 ਲਖ ਰੁਪਏ ਸੀ ਜੋ 2014 ਵਿਚ ਵਧ ਕੇ 9 ਕਰੋੜ ਰੁਪਏ ਹੋ ਗਈ। ਪ੍ਰਸਾਦ ਨੇ ਸਵਾਲ ਕੀਤਾ ਕਿ ਕਿਸੇ ਸੰਸਦ ਮੈਂਬਰ ਦੀ ਆਮਦਨ ਵਿਚ ਇੰਨਾ ਵਾਧਾ ਕਿਵੇਂ ਹੋ ਸਕਦਾ ਹੈ।ਪ੍ਰਸਾਦ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਕ ਸੰਸਦ ਮੈਂਬਰ ਕਿੰਨਾ ਕਮਾਉਂਦਾ ਹੈ।ਉਨ੍ਹਾਂ ਪੁਛਿਆ ਕਿ ਆਮਦਨ ਦੇ ਕਿਸੇ ਚੰਗੇ ਸਰੋਤ ਬਿਨਾਂ ਰਾਹੁਲ ਗਾਂਧੀ ਦਾ ਵਿਕਾਸ ਮਾਡਲ ਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਰਾਹੁਲ ਨੇ 27 ਸਪੈਕਟ੍ਰਮ ਘਪਲੇ ਨਾਲ ਸਬੰਧਤ ਕੰਪਨੀ ਯੂਨੀਟੈਕ ਕੋਲੋਂ ਦੋ ਜਾਇਦਾਦਾਂ ਖਰੀਦੀਆਂ ਸੀ। ਲੋਕ ਸਭਾ ਚੋਣਾਂ ਮੌਕੇ ਇਹ ਮੁੱਦਾ ਉਠਣਾ ਕਾਂਗਰਸ ਲਈ ਘਾਤਕ ਹੋ ਸਕਦਾ ਹੈ।