ਨਵੀਂ ਦਿੱਲੀ- ਹਰਿਆਣਾ ਦੀ ਮਕਬੂਲ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਨੇ ਐਤਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰ ਦਿਤਾ ਹੈ ਪਰ ਕਲ੍ਹ ਸਪਨਾ ਚੌਧਰੀ ਨੇ ਖ਼ੁਦ ਅਧਿਕਾਰਿਤ ਤੌਰ ‘ਤੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਸਪਨਾ ਨੇ 23 ਮਾਰਚ ਦੀ ਸ਼ਾਮ ਨੂੰ ਆਪਣੀ ਭੈਣ ਨਾਲ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਪਰ ਹੁਣ ਸਪਨਾ ਨੇ ਪਲਟਦਿਆਂ ‘ਨੋ ਕੁਮੈਂਟਸ‘ ਆਖ ਦਿਤਾ ਹੈ।
ਕਾਂਗਰਸ ਲੀਡਰ ਨਰੇਂਦਰ ਰਾਠੀ ਨੇ ਸਪਨਾ ਨੂੰ ਕਾਂਗਰਸ ਜੁਆਇਨ ਕਰਵਾਈ ਸੀ। ਪਰ ਅਜ ਉਸ ਨੇ ਰਾਜ ਬਬਰ ਨਾਲ ਮਿਲਣ ਦੀ ਖ਼ਬਰ ਤੋਂ ਵੀ ਇਨਕਾਰ ਕਰ ਦਿਤਾ ਹੈ। ਹਾਲੇ ਤਕ ਇਹ ਪਤਾ ਨਹੀਂ ਲਗਾ ਕਿ ਉਸ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੀ ਗਲ ਤੋਂ ਇਨਕਾਰ ਕਿਉਂ ਕੀਤਾ ਹੈ।