ਬਲਕਾਰ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਪੁੱਜਣ ’ਤੇ ਕੀਤਾ ਸਸਕਾਰ

ਬਰੇਟਾ, 22 ਮਾਰਚ (ਰੀਤਵਾਲ)- ਲਗਭਗ 10 ਦਿਨ ਪਹਿਲਾਂ ਪਿੰਡ ਕਿਸ਼ਨਗੜ੍ਹ ਦੇ ਮਲੇਸ਼ੀਆ ਗਏ ਬਲਕਾਰ ਸਿੰਘ (20) ਦੀ ਅਚਨਚੇਤ ਮੌਤ ਹੋ ਗਈ ਸੀ । ਪਰਿਵਾਰ ਨੂੰ ਇਹ ਗੱਲ ਚਿੱਤ ਚੇਤੇ ਨਹੀ ਸੀ ਕਿ ਪਰਿਵਾਰ ਦੀ ਆਰਥਿਕ ਦਿਸ਼ਾ ਸੁਧਾਰਨ ਦੀ ਇੱਛਾ ਨਾਲ ਪਿੰਡ ਕਿਸ਼ਨਗੜ੍ਹ (ਸੇਢਾ ਸਿੰਘ ਵਾਲਾ) ਤੋਂ ਮਲੇਸ਼ੀਆ ਗਏ ਉਨ੍ਹਾਂ ਦੇ ਪੁੱਤਰ ਦੀ ਕੁਝ ਦਿਨਾਂ ਬਾਅਦ ਹੀ ਘਰ ਵਿੱਚ ਲਾਸ਼ ਵਾਪਿਸ ਪਰਤੇ ਗਈ। ਪਰਿਵਾਰ ਵੱਲੋਂ ਪੁੱਤਰ ਦੀ ਲਾਸ਼ ਪਿੰਡ ਲਿਆਉਣ ਲਈ ਰਾਜਨੀਤਿਕ ਆਗੂਆਂ ਕੋਲ ਗੁਹਾਰ ਲਗਾਈ ਗਈ ਸੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਇਸ ਦੁੱਖ ਦੀ ਘੜੀ ਵਿੱਚ ਬਾਂਹ ਨਹੀ ਫੜ੍ਹੀ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਬਾਲਾ ਮਲੇਸ਼ੀਆ ਗਏ ਇੱਕ ਰਹਿਮ ਦਿਲ ਵਿਅਕਤੀ ਨੂੰ ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਸ਼ੋਸਲ ਮੀਡੀਆ ਰਾਹੀ ਮਿਲੀ ।ਜਿਸ ਤੋਂ ਉਸ ਵਿਅਕਤੀ ਨੇ ਤੁਰੰਤ ਪਰਿਵਾਰ ਨਾਲ ਸੰਪਰਕ ਕੀਤਾ । ਇਸ ਵਿਅਕਤੀ ਵੱਲੋਂ ਮਲੇਸ਼ੀਆ ਵਿੱਚ ਲੋੜੀਦੀ ਕਾਰਵਾਈ ਪੂਰੀ ਕਰਨ ਉਪਰੰਤ ਬਲਕਾਰ ਸਿੰਘ ਦੀ ਲਾਸ਼ ਨੂੰ ਉਥੋ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਅਤੇ ਉਥੇ ਮੌਜੂਦ ਵਾਰਿਸਾਂ ਵੱਲੋਂ ਮ੍ਰਿਤਕ ਦੀ ਦੇਹ ਨੂੰ ਪਿੰਡ ਲਿਆ ਕੇ ਸੰਸਕਾਰ ਕਰ ਦਿੱਤਾ ਗਿਆ । ਮ੍ਰਿਤਕ ਦੇ ਸੰਸਕਾਰ ਮੌਕੇ ਪਿੰਡ ਦੇ ਹਰ ਵਿਅਕਤੀ ਦੀ ਅੱਖ ਨਮ ਸੀ।

Send this to a friend