ਕੁਰਾਲੀ, 22 ਮਾਰਚ (ਰਣਜੋਧ ਸਿੰਘ/ਚੋਪੜਾ)- ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਨਰਿੰਦਰ ਸਿੰਘ ਸ਼ੇਰਗਿਲ ਅਪਣੀ ਪਾਰਟੀ ਵਰਕਰਾ ਸਮੇਤ ਗੁ: ਗੜ੍ਹੀ ਭੌਰਖਾ ਸਾਹਿਬ ਵਿਖੇ ਨਤਮਸਤਕ ਹੋ ਕੇ ਪਾਰਟੀ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਸੀਟ ਦੀ ਸਫ਼ਲਤਾ ਲਈ ਸ੍ਰੀ ਅਕਾਲ ਪੁਰਖ ਵਾਹਿਗੂਰੂ ਅੱਗੇ ਅਰਦਾਸ ਕੀਤੀ। ਇਸ ਮੋਕੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਉਮੀਦਵਾਰ ਨਰਿੰਦਰ ਸਿੰਘ ਸੇਰ ਗਿੱਲ ਨੇ ਪਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਅਗਰ ਲੋਕ ਮੈਨੂੰ ਇਸ ਹਲਕਾ ਤੋ ਜਿਤਾਉਦੇ ਹਨ ਤਾਂ ਮਾਜਰੀ ਬਲਾਕ ਦੇ ਸਰਕਾਰੀ ਦਫ਼ਤਰਾਂ ਨੂੰ ਭਰਿਸ਼ਟਾਚਾਰ
ਮੁਕਤ ਕਰਨ ਅਤੇ ਬੜੌਦੀ ਟੋਲ ਪਲਾਜੇ ਅਧੀਨ ਪਾਸ ਪ੍ਰਵਾਨਿਤ ਖੇਤਰ ਦਾ ਘੇਰਾ 10 ਕਿਲੋਮੀਟਰ ਤਕ ਕਰਨ ਲਈ ਪਹਿਲ ਦੇ ਅਧਾਰ ਤੇ ਪੂਰੇ ਯਤਨ ਕਰਨਗੇ। ਉਨ੍ਹਾਂ ਵਲੋ ਮੋਕੇ ਤੇ ਹਾਜ਼ਰ ਇਲਾਕਾ ਦੇ ਮੋਹਤਵਰਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ । ਗੁਰੂ ਘਰ ਵਿਖੇ ਪੁਜਣ ਤੇ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਮਰਿਆਦਾ ਮੁਤਾਬਿਕ ਸਿਰੋਪਾ ਭੇਂਟ ਕੀਤਾ ਗਿਆ। ਉਨ੍ਹਾਂ ਗੁਰੂ ਘਰ ਦੇ ਸੇਵਾ ‘ਚ ਹਿਸਾ ਪਾਉਦਿਆਂ ਕਮੇਟੀ ਦੇ ਸੇਵਾ ਕਾਰਜਾਂ ਦੀ ਵੀ ਸਲਾਘਾਂ ਕੀਤੀ।ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ, ਪ੍ਰਿਤਪਾਲ ਸਿੰਘ ਨਵਾਂਗਰਾਉਂ, ਦਿਲਬਾਗ ਸਿੰਘ ਪਲਾਹੇੜੀ, ਸੁਖਦੇਵ ਸਿੰਘ ਕੁਬਾਹੇੜੀ, ਦਿਨੇਸ਼ ਮਾਜਰੀ, ਲਾਲ ਸਿੰਘ ਗੁਨੋਮਾਜਰਾ ਤੇ ਗੁਰਚਰਨ ਸਿੰਘ ਖਾਲਸਾ ਆਦਿ ਮੋਹਤਵਰ ਹਾਜ਼ਰ ਸਨ।