ਐਸ ਏ ਐਸ ਨਗਰ, 19 ਮਾਰਚ (ਗੁਰਵਿੰਦਰ ਸਿੰਘ ਰਾਣਾ)- ਮੋਹਾਲੀ ਪੁਲੀਸ ਨੇ ਓ ਐਲ ਐਕਸ ਅਤੇ ਪੇ ਟੀ ਐਮ ਰਾਹੀਂ ਲੋਕਾਂ ਤੋਂ ਪੈਸੇ ਪਵਾ ਕੇ ਠਗੀ ਮਾਰਨ ਵਾਲੇ ਗਿਰੋਹ ਦੇ 3 ਮਂੈਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐਸ ਏ ਐਸ ਨਗਰ ਦੇ ਐਸ ਐਸ ਪੀ ਸ੍ਰ. ਹਰਚਰਨ ਸਿੰਘ ਭੁਲਰ ਨੇ ਅਜ ਇਥੇ ਇਕ ਪਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦਸਿਆ ਕਿ ਪਿਛਲੇ ਸਮੇਂ ਤੋਂ ਲੋਕਾਂ ਨਾਲ ਓ ਐਲ ਐਕਸ ਅਤੇ ਪੇ ਟੀ ਐਮ ਰਾਹੀਂ ਠਗੀ ਵਜਣ ਦੇ ਦੋਸ਼ਾਂ ਬਾਬਤ ਵਖ ਵਖ ਵਿਅਕਤੀਆਂ ਵਲੋਂ ਇਸ ਦਫਤਰ ਵਿਖੇ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਸ ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਕਾਇਤ ਦੀ ਪੜਤਾਲ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਡੀ ਐਸ ਪੀ ਸਾਈਬਰ ਕਰਾਈਮ ਮੁਹਾਲੀ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਮੁਹਾਲੀ ਨੂੰ ਸਂਪੀ ਗਈ ਸੀ ਅਤੇ ਇਸ ਸਬੰਧੀ ਬਾਅਦ ਵਿਚ ਨਾ ਮਾਲੂਮ ਦੋਸ਼ੀਆਂ ਖਿਲਾਫ ਆਈ ਪੀ ਸੀ ਦੀ ਧਾਰਾ 419,465, 467,468,471,420,120 ਬੀ, 66 ਡੀ ਆਈ ਟੀ ਐਕਟ ਥਾਣਾ ਢਕੌਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਹਨਾਂ ਦਸਿਆ ਕਿ ਡੀ ਐਸ ਪੀ ਸਾਈਬਰ ਕ੍ਰਾਈਮ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਵਿਚ ਸਾਈਬਰ ਕ੍ਰਾਈਮ ਦੀ ਟੀਮ ਨੇ ਆਧੁਨਿਕ ਤੇ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਤੇ ਇਹ ਟੀਮ ਅਸਲ ਮੁਜਰਮਾਂ ਦੀ ਸ਼ਨਾਖਤ ਕਰਨ ਵਿਚ ਕਾਮਯਾਬ ਹੋ ਗਈ? ਇਸ ਉਪਰੰਤ ਪੁਲੀਸ ਵਲੋਂ 3 ਦੋਸ਼ੀਆਂ ਇਸਲਾਮ, ਤਾਲੀਮ, ਰਿਆਜ ਅਹਿਮਦ ਖਾਨ ਸਾਰੇ ਵਸਨੀਕ ਪਿੰਡ ਝੀਲ ਪਟੀ ਜਿਲ੍ਹਾ ਭਰਤਪੁਰ ਰਾਜਸਥਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ? ਰਾਜਸਥਾਨ ਦਾ ਇਹ ਇਲਾਕਾ ਮਾਊ ਕ੍ਰਿਮੀਨਲ ਬੈਲਟ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਇਹ ਲੋਕ ਨਵੇਂ ਨਵੇਂ ਢੰਗ ਤਰੀਕਿਆਂ ਨਾਲ ਆਮ ਲੋਕਾਂ ਨੂੰ ਭਰਮਾ ਕੇ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੀ ਕਮਾਈ ਲੁਟ ਲਂਦੇ ਸਨ।