ਸ਼ੇਰਪੁਰ ਰੋਡ ’ਤੇ ਟੁੱਟੀ ਪੁੱਲੀ ਕਾਰਨ ਕੈਂਟਰ ਪਲਟਿਆ

ਸੇਰਪੁਰ , 19 ਮਾਰਚ (ਹਰਜੀਤ ਕਾਤਿਲ)- ਸ਼ੇਰਪੁਰ ਤੋ ਬਰਨਾਲਾ ਰੋਡ ਤੇ ਇਕ ਕੈਂਟਰ ਦੇ ਪਲਟ ਜਾਣ ਦੇ ਸਮਾਚਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲਕੜ ਦੀਆਂ ਪਲਾਈਆਂ ਨਾਲ ਭਰਿਆ ਪੀ ਬੀ 10 ਏ ਐਕਸ 8949 ਕੈਂਟਰ ਜੋ ਖੰਨਾਂ ਤੋ ਬਰਨਾਲਾ ਜਾ ਰਿਹਾ ਸੀ , ਸ਼ੇਰਪੁਰ ਤੋ ਬਰਨਾਲਾ ਰੋਡ ਤੇ ਰਾਝੇ ਦੇ ਢਾਬੇ ਨਜਦੀਕ ਸਵੇਰੇ ਤਿੰਨ ਵਜੇ ਦੇ ਕਰੀਬ ਇਕ ਸੜਕੀ ਨਿਕਾਸੀ ਪੁਲੀ ਟੁਟੀ ਹੋਣ ਕਰਕੇ ਉਸ ਵਿਚ ਡਿਗਕੇ ਪਲਟ ਗਿਆ ਜਿਸ ਕਾਰਨ ਜਿਥੇ ਗਡੀ ਵਿਚ ਭਰੇ ਮਾਲ ਅਤੇ ਗਡੀ ਦਾ ਕਾਫੀ ਨਕੁਸਾਨ ਹੋ ਗਿਆ ਉਥੇ ਕਿਸੇ ਜਾਨੀ ਨੁਕਸਾਨ ਹੌਣ ਤੋ ਬਚਾ ਰਹਿ ਗਿਆ। ਕੈਂਟਰ ਦੇ ਡਰਾਇਵਰ ਕੁਲਦੀਪ ਸਿੰਘ ਨੇ ਦਸਿਆ ਕਿ ਮੈ ਸਵੇਰੇ ਤਿੰਨ ਵਜੇ ਦੇ ਕਰੀਬ ਜਦੋ ਢਾਬੇ ਤੇ ਚਾਹ ਪੀਣ ਲਈ ਰੁਕਿਆ ਤਾਂ ਗਡੀ ਸਾਇਡ ਤੇ ਲਗਾਕੇ ਉਤਰਨ ਲਗਿਆ ਤਾਂ ਉਥੇ ਸੜਕ ਕਿਨਾਰੇ ਟੁਟੀ ਨਿਕਾਸੀ ਪੁਲੀ ਦਾ ਪਤਾ ਨਾ ਲਗਣ ਕਾਰਨ ਗਡੀ ਉਸ ਵਿਚ ਪਲਟ ਗਈ।
ਪਹਿਲਾ ਤੋ ਢਾਬੇ ਤੇ ਖੜੀਆਂ ਗਡੀਆਂ ਦੇ ਡਰਾਇਵਰਾਂ ਨੇ ਬੜੀ ਮੁਸਕਲ ਨਾਲ ਉਸ ਨੂੰ ਗਡੀ ਵਿਚੋ ਕਢਿਆ। ਮੌਕੇ ਤੇ ਖੜੇ ਕੁਝ ਚਸਮਦੀਦ ਗਵਾਹਾਂ ਨੇ ਦਸਿਆ ਕਿ ਇਸ ਪੁਲੀ ਕਾਰਨ ਪਹਿਲਾ ਵੀ ਦੋ ਗਡੀਆ ਇਸੇ ਜਗਾਹ ਪਲਟ ਚੁਕੀਆਂ ਨੇ ਪਰ ਪ੍ਰਸਾਸਨ ਮੂਕ ਦਰਸ਼ਕ ਬਣਕੇ ਕਿਸੇ ਵਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।
ਕੀ ਕਹਿੰਦੇ ਹਨ ਐਸ ਡੀ ਓ, ਪੀ ਡਬਲਿਊ ਡੀ- ਇਸ ਸਬੰਧੀ ਜਦੋ ਪੀ ਡਬਲਿਊ ਡੀ ਦੇ ਐਸ ਡੀ ਓ ਪਿਊਸ ਕੁਮਾਰ ਨਾਲ ਗਲ ਕੀਤੀ ਤਾਂ ਉਹਨਾ ਕਿਹਾ ਕਿ ਤੁਸੀ ਇਹ ਮਾਮਲਾ ਮੇਰੇ ਧਿਆਨ ਵਿਚ ਲਿਆ ਦਿਤਾ ਹੈ ਮੈ ਕਲ ਹੀ ਇਸ ਦਾ ਮੌਕਾ ਦੇਖਾਗਾਂ।

Send this to a friend