ਭਾਰਤ ਦੇ ਲੋਕਾਂ ਨੂੰ ਪਤਾ ਵੀ ਸੀ ਅਤੇ ਕੁੱਝ ਅਖ਼ਬਾਰਾਂ ਨੇ ਸਾਡੇ ਸਾਹਮਣੇ ਸੰਭਾਵੀ ਪ੍ਰਧਾਨ ਮੰਤਰੀਆਂ ਦੇ ਨਾਮ ਵੀ ਸਾਡੇ ਸਾਹਮਣੇ ਕਰ ਦਿੱਤੇ ਹਨ। ਸਾਨੂੰ ਇਹ ਵੀ ਪਤਾ ਹੈ ਕਿ ਇਹ ਸੰਭਾਵੀ ਪ੍ਰਧਾਨ ਮੰਤਰੀ ਹੀ ਕਰਤਾ ਧਰਤਾ ਹੁੰਦੇ ਹਨ ਅਤੇ ਆਦਮੀ ਹਨ ਜਿਹੜੇ ਇਹ ਰਾਜਸੀ ਪਾਰਟੀਆਂ ਬਣਾਉਂਦੇ ਹਨ ਅਤੇ ਇਹ ਸੰਭਾਵੀ ਪ੍ਰਧਾਨ ਮੰਤਰੀ ਹੀ ਹਨ ਜਿਹੜੇ ਆਪਣੇ ਨਾਲ ਆਪਣੀ ਹੀ ਸਪੋਰਟ ਕਰਨ ਲਈ ਆਦਮੀਆਂ ਦੀ ਭਰਤੀ ਕਰਦੇ ਹਨ ਅਤੇ ਇਹ ਵਿਅਕਤੀ ਵਿਸ਼ੇਸ਼ ਹੀ ਹਨ ਜਿਹੜੇ ਮੰਤਰੀਮੰਡਲ ਦੀ ਸਥਾਪਨਾ ਕਰਦੇ ਹਨ। ਅਸੀਂ ਇਹ ਵੀ ਦੇਖਿਆ ਹੈ ਕਿ ਇਹ ਵਿਅਕਤੀ ਵਿਸ਼ੇਸ਼ ਜਿਸ ਆਦਮੀ ਦੇ ਸਿਰ ਉਤੇ ਹੱਥ ਰਖਕੇ ਕਿਸੇ ਵੀ ਵਿਭਾਗ ਦਾ ਮੰਤਰੀ ਬਣਾ ਦਿੰਦੇ ਹਨ, ਉਹ ਸਿਆਣੀਆਂ ਗਲਾਂ ਕਰਨ ਲਗ ਪੈਂਦਾ ਹੈ।
ਕਈ ਵਾਰੀਂ ਵਿਅਕਤੀ ਵਿਸ਼ੇਸ਼ਾਂ ਨੂੰ ਵੀ ਮੰਤਰੀਆਂ ਦੀ ਨਿਯੁਕਤੀ ਕਰਨ ਵਿੱਚ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਅਤੇ ਘਟ ਯੋਗਤਾ ਵਾਲਾ ਆਦਮੀ ਮੰਤਰੀ ਬਨਾਉਣਾ ਪੈ ਜਾਂਦਾ ਹੈ ਜਿਹੜਾ ਕੁਝ ਚਿਰ ਬਾਅਦ ਹਟਾਕੇ ਹੋਰ ਮੰਤਰੀ ਬਨਾਉਣਾ ਪੈਂਦਾ ਹੈ। ਸਾਡੇ ਮੁਲਕ ਵਿੱਚ ਸ੍ਰੀਮਤੀ ਸੋਨੀਆਂ ਗਾਂਧੀ ਜੀ ਨੇ ਇਕ ਨਵਾਂ ਤਜਰਬਾ ਵੀ ਕੀਤਾ ਸੀ ਅਤੇ ਉਹ ਵੀ ਕਾਮਯਾਬ ਹੋ ਗਿਆ ਸੀ। ਡਾ ਮਨਮੋਹਨ ਸਿੰਘ ਜੀ ਚੁਣੇ ਹੋਏ ਉਮੀਦਵਾਰ ਨਹੀਂ ਵੀ ਸਨ ਤਾਂ ਵੀ ਸ੍ਰੀਮਤੀ ਸੋਨੀਆਂ ਜੀ ਨੇ ਦੋ ਵਾਰੀਂ ਡ ਮਨਮੋਹਨ ਸਿੰਘ ਜੀ ਨੂੰ ਦੋ ਵਾਰੀਂ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ। ਇਹ ਤਜਰਬਾ ਵੀ ਕਾਮਯਾਰ ਰਿਹਾ ਸੀ ਅਤੇ ਅਸੀਂ ਤਾਂ ਅਜ ਇਹ ਸਲਾਹ ਵੀ ਦੇ ਸਕਦੇ ਹਾਂ ਕਿ ਜਦ ਕਦੀ ਵੀ ਸਹੀ ਆਦਮੀ ਚੁਣੇ ਗਏ ਮੈਂਬਰਾਂ ਵਿੱਚ ਨਾ ਮਿਲਣ ਤਾਂ ਬਾਹਰ ਤੋਂ ਲਾਇਕ ਆਦਮੀਆਂ ਦੀ ਭਰਤੀ ਕਰਨਾ ਵੀ ਗਲਤ ਨਹੀਂ ਹੈ।
ਸਾਨੂੰ ਪਤਾ ਹੈ ਕਿ ਅੰਗਰੇਜ਼ ਸਾਮਰਾਜੀਆਂ ਨੇ ਕੋਈ ਸੌ ਸਾਲ ਦੇ ਕਰੀਬ ਹਿਸ ਮੁਲਕ ਉਤੇ ਰਾਜ ਕੀਤਾ ਹੈ ਅਤੇ ਉਹ ਵੀ ਮੁਲਾਜ਼ਮਾਂ ਰਾਹੀਂ ਰਾਜ ਕੀਤਾ ਸੀ। ਇਸ ਰਾਜ ਦੌਰਾਨ ਹੀ ਇਹ ਅਜ ਵਾਲਾ ਰਾਜ ਪ੍ਰਬੰਧ ਕੀਤਾ ਗਿਆ ਸੀ। ਇਹ ਲਿਖਤੀ ਕਾਨੂੰਨ, ਨਿਯਮਾਵਲੀਆਂ, ਇਹ ਵਿਭਾਗ, ਇਹ ਪ੍ਰਸ਼ਾਸਨ ਦੇ ਸਿਧਾਂਤ, ਇਹ ਅਫਸਰਾਂ ਅਤੇ ਅਧੀਲ ਕਰਮਚਾਰੀਆਂ ਦੀ ਭਰਤੀ, ਇਹ ਪ੍ਰਸ਼ਾਸਨੀ ਕਾਰਵਾਈਆਂ ਆਦਿ ਦੀ ਸਥਾਪਨਾ ਕਰ ਦਿਤੀ ਸੀ। ਇਹ ਅਜ ਵਾਲਾ ਸਾਰਾ ਪ੍ਰਸ਼ਾਸਨੀ ਢਾਂਚਾ ਅੰਗਰੇਜ਼ਾਂ ਨੇ ਸਥਾਪਿਤ ਕਰ ਦਿਤਾ ਸੀ ਅਤੇ ਇਹ ਅਜ ਤਕ ਵੀ ਚਲਦਾ ਆ ਰਿਹਾ ਹੈ।
ਅਗਰ ਸਾਨੂੰ ਮੁਗ਼ਲਾਂ ਬਾਅਦ ਆਜ਼ਾਦੀ ਮਿਲ ਜਾਂਦੀ ਤਾਂ ਸ਼ਾਇਦ ਇਹ ਅਜ ਵਾਲਾ ਪ੍ਰਸ਼ਾਸਨੀ ਢਾਂਚਾ ਅਸੀਂ ਸਥਾਪਿਤ ਹੀ ਨਾ ਕਰ ਸਕਦੇ। ਇਸ ਲਈ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਇਹ ਅਫਸਰਸ਼ਾਹੀ ਹੀ ਸਾਡੇ ਪ੍ਰਸ਼ਾਸਨ ਦੀ ਰੀੜ੍ਹ ਦੀ ਹਡੀ ਹਨ ਅਤੇ ਇਸ ਲਈ ਅਸੀਂ ਜਦ ਵਿਧਾਇਕ ਚੁਣਨੇ ਤਾਂ ਵੀ ਖਿਆਲ ਰਖਣਾ ਹੈ ਕਿ ਉਨ੍ਹਾਂ ਪਾਸ ਵਾਜਬ ਜਿਹੀਆਂ ਯੋਗਤਾਵਾਂ ਹੋਣ ਅਤੇ ਇਹ ਵੀ ਖਿਆਲ ਰਖਣਾ ਹੈ ਕਿ ਸਾਡੇ ਮੰਤਰੀਆਂ ਪਾਸ ਵਾਜਬ ਜਿਹੀ ਤਾਲੀਮ, ਸਿਖਲਾਈ, ਮੁਹਾਰਤ ਆਦਿ ਹੋਣ ਤਾਂਕਿ ਇਸ ਅਫਸਰਸ਼ਾਹੀ ਨਾਲ ਕੰਮ ਕੀਤਾ ਜਾ ਸਕੇ, ਇਸ ਅਫਸਰਸ਼ਾਹੀ ਦੀ ਅਗਵਾਈ ਕੀਤੀ ਜਾ ਸਕੇ। ਅਗਰ ਮੰਤਰੀ ਹੀ ਅਫਸਰਸ਼ਾਹੀ ਦੇ ਇਸ਼ਾਰਿਆਂ ਉਤੇ ਚਲਦੇ ਹਨ ਤਾਂ ਫਿਰ ਇਨ੍ਹਾਂ ਮੰਤਰੀਆਂ ਦੀ ਨਿਯੁਕਤੀ ਨਾ ਵੀ ਕੀਤੀ ਜਾਵੇ ਤਾਂ ਵੀ ਕੰਮ ਚਲਦਾ ਰਖਿਆ ਜਾ ਸਕਦਾ ਹੈ।
ਸਾਡੇ ਸਾਹਮਣੇ ਵਿਅਕਤੀਵਿਸ਼ੇਸ਼ ਹਨ ਅਤੇ ਇਹ ਆਦਮੀ ਆਪ ਹੀ ਬਣੇ ਹਨ। ਲੋਕਾਂ ਦਾ ਕੋਈ ਯੋਗਦਾਨ ਨਹੀਂ ਹੈ। ਇਹ ਵਿਅਕਤੀਵਿਸ਼ੇਸ਼ ਆਪ ਹੀ ਬਣਦੇ ਹਨ ਅਤੇ ਅਸੀਂ ਭਾਰਤੀਆਂ ਨੇ ਬਸ ਸਵੀਕਾਰ ਹੀ ਕਰਨੇ ਹਨ। ਅਸੀਂ ਆਪ ਵਿਅਕਤੀਵਿਸ਼ੇਸ਼ ਨਹੀਂ ਬਣਾ ਸਕਦੇ। ਅਸੀਂ ਇਹ ਆਪ ਹੀ ਬਣੇ ਵਿਅਕਤੀ ਵਿਸ਼ੇਸ਼ਾਂ ਨੂੰ ਸਵੀਕਾਰ ਕਰਦੇ ਹਾਂ ਅਤੇ ਕਿਸੇ ਇਕ ਦੀ ਚੋਣ ਕਰ ਲੈਂਦੇ ਹਾਂ। ਇਹ ਇਕ ਪ੍ਰਥਾ ਬਣ ਗਈ ਹੈ ਅਤੇ ਅਸੀਂ ਪਰਵਾਨ ਵੀ ਕਰ ਲਿਤੀ ਹੈ। ਇਹ ਵਿਅਕਤੀ ਵਿਸ਼ੇਸ਼ ਅਜ ਤਕ ਜੋ ਵੀ ਕਰਦੇ ਰਹੇ ਹਨ, ਸਾਡੇ ਸਾਹਮਣੇ ਹੈ। ਜਿਹੜੀਆਂ ਗਲਾਂ ਸਾਡੇ ਜਾਣਕਾਰੀ ਵਿੱਚ ਨਹੀਂ ਵੀ ਸਨ, ਉਹ ਵਿਰੋਧੀਆਂ ਨੇ ਸਾਡੇ ਸਾਹਮਣੇ ਕਰ ਦਿਤੀਆਂ ਹਨ। ਪਰ ਸਾਡੇ ਇਤਿਹਾਸ ਵਿੱਚ ਵਿਅਕਤੀ ਵਿਸ਼ੇਸ਼ਾਂ ਦਾ ਹੀ ਨਾਮ ਚਮਕਦਾ ਰਿਹਾ ਹੈ। ਇਸ ਵਾਰੀਂ ਵੀ ਵਿਅਕਤੀ ਵਿਸ਼ੇਸ਼ਾਂ ਦਾ ਹੀ ਨਾਮ ਚਮਕਣਾ ਹੈ। ਅਸੀਂ ਇਹ ਵੀ ਦੇਖਦੇ ਆ ਰਹੇ ਹਾਂ ਕਿ ਇਹ ਮੰਤਰੀਮੰਡਲ ਵੀ ਵਿਅਕਤੀ ਵਿਸ਼ੇਸ਼ਾਂ ਨੇ ਬਨਾਉਣਾ ਹੁੰਦਾ ਹੈ ਅਤੇ ਇਹ ਮੰਤਰੀ ਵੀ ਵਿਅਕਤੀ ਵਿਸ਼ੇਸ਼ ਦੇ ਨਾਮ ਤਲੇ ਹੀ ਕੰਮ ਕਰਦੇ ਹਨ ਅਤੇ ਆਪਣੀ ਸਿਆਣਪ ਨਾਲ ਕੋਈ ਕਾਰਵਾਈ ਨਹੀਂ ਕਰ ਸਕਦੇ। ਐਸਾ ਹੋਣਾ ਤਾ ਨਹੀਂ ਚਾਹੀਦਾ, ਪਰ ਸਾਡੇ ਮੁਲਕ ਵਿੱਚ ਪ੍ਰਥਾ ਚਲਦੀ ਆ ਰਹੀ ਹੈ ਕਿ ਰਾਜਾ ਦਾ ਹੁਕਮ ਹੀ ਕਾਨੂੰਨ ਹੁੰਦਾ ਹੈ ਅਤੇ ਇਹ ਵਿਅਕਤੀਵਿਸ਼ੇਸ਼ ਹੀ ਅਸਲ ਵਿੱਚ ਮੁਲਕ ਦੇ ਬਾਦਸ਼ਾਹ ਹਨ ਅਤੇ ਇਨ੍ਹਾਂ ਦੀ ਤਾਲਾਸ਼ਾਹੀ ਚਲਦੀ ਰਹਿੰਦੀ ਹੈ।
ਤਾਨਾਸ਼ਾਹੀ ਇਸ ਵਾਰੀਂ ਵੀ ਵਿਅਕਤੀ ਵਿਸ਼ੇਸ਼ ਦੀ ਚਲਣੀ ਹੈ। ਪਰ ਫਿਰ ਵੀ ਅਸੀਂ ਇਹ ਜ਼ਰੂਰ ਆਖਾਂਗੇ ਕਿ ਇਹ ਸੰਭਾਵੀ ਮੰਤਰੀ ਮੰਡਲ ਵੀ ਅਗਰ ਸਾਡੇ ਸਾਹਮਣੇ ਕਰ ਦਿਤਾ ਜਾਵੇ ਤਾਂ ਇਸ ਨਾਲ ਵਿਅਕਤੀ ਵਿਸ਼ੇਸ਼ ਦਾ ਦਰਜਾ ਘਟਣ ਨਹੀਂ ਲਗਾ ਬਲਕਿ ਜਿਹੜਾ ਵੀ ਹੁਕਮ ਦੇਵੇਗਾ ਉਹ ਸਹੀ ਢੰਗ ਨਾਲ ਸਿਰੇ ਲਗਾ ਦਿਤਾ ਜਾਵੇਗਾ। ਸਿਆਣਾ ਅਤੇ ਯੋਗ ਆਦਮੀ ਮਦਦਗਾਰ ਹੀ ਬਣਦਾ ਹੈ ਅਤੇ ਇਸ ਨਾਲ ਮੁਲਕ ਦਾ ਫਾਇਦਾ ਹੋ ਸਕਦਾ ਹੈ। ਮੰਤਰੀ ਬਣਨ ਦਾ ਕੋਈ ਚਾਹਵਾਨ ਹੈ ਜਾਂ ਨਹੀਂ ਹੈ, ਇਹ ਵਖਰੀ ਗਲ ਹੈ। ਪਰ ਸਾਡੇ ਮੁਲਕ ਅੰਦਰ ਵਿਦਵਾਨਾ, ਮਾਹਿਰਾਂ, ਸਿਆਣਿਆਂ ਦੀ ਕਮੀ ਨਹੀਂ ਹੈ। ਸਾਡੇ ਪਾਸ ਡਾਕਟਰ, ਇੰਜਨੀਅਰ, ਪ੍ਰੋਫੈਸਰ, ਰਿਟਾਇਰਡ ਅਫਸਰ, ਰਿਟਾਇਰਡ ਜੱਜ, ਮਿਲਟਰੀ ਅਫਸਰ, ਪੁਲਿਸ ਅਫਸਰ ਆਦਿ ਮੌਜੂਦ ਹਨ ਅਤੇ ਇਹ ਵੀ ਅਗਜ ਹਾਲਾਂ ਸਹੀ ਸਿਹਤ ਅਤੇ ਵਾਜਬ ਉਮਰ ਵਿੱਚ ਹਨ ਤਾਂ ਅਸੀਂ ਇੰਨ੍ਹਾਂ ਨੂੰ ਸੰਭਾਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਸਕਦੇ ਹਾਂ। ਐਸੇ ਲੋਕਾਂ ਨੂੰ ਵੈਸੇ ਅਗਰ ਆਮ ਮੈਂਬਰ ਬਣਨ ਲਈ ਵੀ ਅਗਰ ਪ੍ਰੇਰਿਆ ਜਾਵੇ ਤਾਂ ਵੀ ਇਹ ਲੋਕੀਂ ਬਹੁਤ ਕੰਮ ਆ ਸਕਦੇ ਹਨ। ਇਹ ਲੋਕੀਂ ਅਗਰ ਮੰਤਰੀ ਮੰਡਲ ਵਿੱਚ ਆ ਜਾਣ ਤਾਂ ਇੰਨ੍ਹਾਂ ਦੀ ਸਹਾਇਤਾ ਅਤੇ ਸਲਾਹ ਨਾਲ ਅਗਰ ਵਿਅਕਤੀ ਵਿਸ਼ੇਸ਼ ਕੰਮ ਕਰੇਗਾ ਤਾਂ ਉਸਦਾ ਲਾਮ ਜ਼ਿਆਦਾ ਚਮਦੇਗਾ ਅਤੇ ਅਗਲੀ ਵਾਰੀਂ ਵੀ ਜਿਤ ਸਕਦਾ ਹੈ। ਇਸ ਮੁਲਕ ਵਿੱਚ ਲੋਕੀਂ ਅਤੇ ਵਿਰੋਧੀ ਪਾਰਟੀਆਂ ਗਲਤੀਆਂ ਨੋਟ ਕਰਦੀਆਂ ਹਨ ਅਤੇ ਅਗਰ ਸਹੀ ਮੰਤਰੀਮੰਡਲ ਹੋਵੇ ਅਤੇ ਅਗਰ ਉਸਦੀ ਸਲਾਹ ਨਾਲ ਹੀ ਇਹ ਵਿਅਕਤੀ ਵਿਸ਼ੇਸ਼ ਕੰਮ ਕਰੇ ਤਾਂ ਬਦਨਾਮੀ ਤੋਂ ਬਚਿਆ ਜਾ ਸਦਾ ਹੈ। ਇਕਲਾ ਤਾਨਾਸ਼ਾਹ ਕਦੀ ਵੀ ਸਹੀ ਕੰਮ ਨਹੀਂ ਕਰ ਸਕਦਾ ਅਤੇ ਇਸ ਲਈ ਹੀ ਇਹ ਸਦਨਾ ਬਣਾਈਆਂ ਗਈਆਂ ਸਨ ਤਾਂਕਿ ਇਕਲਾ ਵਿਅਕਤੀਵਿਸ਼ੇਸ਼ ਹੀ ਤਾਨਾਸ਼ਾਹ ਨਾ ਬਣ ਬੈਠੇ।
ਸਾਡੇ ਮੁਲਕ ਵਿੱਚ ਵਿਅਕਤੀ ਵਿਸ਼ੇਸ਼ਾਂ ਦੀਆਂ ਯੋਗਤਾਵਾਂ ਅਜ ਤਕ ਕਿਸੇ ਨੇ ਪੁਛੀਆਂ ਨਹੀ ਹਨ ਅਤੇ ਨਾਂ ਹੀ ਸੰਵਿਧਾਨ ਵਿੱਚ ਹੀ ਲਿਖੀਆਂ ਜਾ ਸਕਦੀਆਂ ਹਨ। ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਵਿਅਕਤੀ ਵਿਸ਼ੇਸ਼ ਦੀਆਂ ਜੋ ਵੀ ਯੋਗਤਾਵਾਂ ਹਨ, ਠੀਕ ਹਨ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਮੰਤਰੀਮੰਡਲ ਯੋਗ ਆਦਮੀਆਂ ਦਾ ਬਣ ਜਾਵੇ ਤਾਂਕਿ ਵਿਅਕਤੀ ਵਿਸ਼ੇਸ਼ ਦੋ ਕੁਝ ਕੰਮ ਤਾਂ ਠੀਕ ਹੋ ਜਾਣ ਅਤੇ ਅਸੀਂ ਇਹ ਵੀ ਆਖਾਂਗੇ ਕਿ ਕੋਈ ਵੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਇਸ ਮੰਤਰੀ ਮੰਡਲ ਵਿੱਚ ਬਾਕਾਇਤਾ ਨੁਕਤਾ ਵਿਚਾਰਿਆ ਜਾਵੇ ਅਤੇ ਅਗਰ ਮੰਤਰੀਮੰਡ ਰਾਏ ਦਿੰਦਾ ਹੈ ਤਾਂ ਹੀ ਹੁਕਮ ਜਾਰੀ ਕੀਤਾ ਜਾਵੇ। ਇਹ ਮੰਤਰੀ ਮੰਡਲ ਅਗਰ ਆਕਾ ਦਾ ਹੁਕਮ ਹੀ ਮਨਦਾ ਹੈ ਤਾਂ ਇਹ ਤਰੀਕਾ ਵੀ ਮੁਲਕ ਲਈ ਹਾਨੀਕਾਰਕ ਹੁੰਦਾ ਹੈ। ਅਸੀਂ ਤਾਂ ਚਾਹਵਾਂਗੇ ਕਿ ਇਹ ਆਰਡੀਨਾਂਨਸ ਜਾਰੀ ਕਰਨ ਦਾ ਸਿਲਸਿਲਾ ਬੰਦ ਹੀ ਕਰ ਦਿਤਾ ਜਾਵੇ। ਇਕ ਹੀ ਆਦਮੀ ਦਾ ਹੁਕਮ ਕਈ ਵਾਰੀਂ ਮੁਲਕ ਦਾ ਵਡਾ ਨੁਕਸਾਨ ਕਰ ਜਾਂਦਾ ਹੈ।
ਹਰ ਮੰਤਰੀ ਆਪਣੇ ਵਿਭਾਗ ਦੇ ਵਿਸ਼ੇ ਦਾ ਮਾਹਿਰ ਹੋਣਾ ਚਾਹੀਦਾ ਹੈ। ਇਸ ਲਈ ਮਾਲਕ ਅਰਥਾਤ ਲੋਕਾਂ ਤਕ ਉਸਦੀ ਕਾਬਲੀਅਤ ਪੁਚਾਉਣ ਲਈ ਇਹ ਲਾਜ਼ਮੀ ਹੈ ਕਿ ਹਰ ਸ਼ੰਭਾਵੀ ਮੰਤਰੀ ਦੀਆਂ ਯੋਗਤਾਵਾਂ ਮਾਲਕਾ, ਅਰਥਾਤ ਲੋਕਾਂ ਸਾਹਮਣੇ ਵੀ ਕਰ ਦਿਤੀਆਂ ਜਾਣ। ਲੋਕੀਂ ਅਜ ਅਗਰ ਸੰਭਾਵੀ ਮੰਤਰੀ ਦੀ ਚੋਣ ਯੋਗਤਾ ਦੇ ਆਧਾਰ ਉਤੇ ਕਰ ਲੈਂਦੇ ਹਨ ਤਾਂ ਕਲ ਮੰਗ ਕਰ ਸਕਦੇ ਹਨ ਕਿ ਹਰ ਮੈਂਬਰ ਦੀਆਂ ਯੋਗਤਾਵਾਂ ਲੋਕਾਂ ਸਾਹਮਣੇ ਕੀਤੀਆਂ ਜਾਣ ਤਾਂਕਿ ਆਪਣੇ ਨੁਮਾਇੰਦੇ ਚੁਣਨ ਲਗਿਆ ਲੋਕੀਂ ਇਹ ਤਾਂ ਆਖ ਸਕਣ ਕਿ ਉਨ੍ਹਾਂ ਯੋਗ ਆਦਮੀ ਦੀ ਚੋਣ ਕੀਤੀ ਹੈ।