ਭਵਾਨੀਗੜ੍ਹ ਚੰਨੋ, 17 ਮਾਰਚ (ਇਕਬਾਲ ਬਾਲੀ)- ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕਤਰ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸਦੀ ਖੁਸ਼ੀ ਵਜੋਂ ਜਿਲ੍ਹਾ ਪਾਰਟੀ ਆਗੂਆਂ ਵਲੋਂ ਫਿਜ਼ੀਕਲ ਕਾਲਜ਼ ਮਸ਼ਤੂਆਣਾ ਸਾਹਿਬ ਵਿਖੇ ਅਜ ਸਨਮਾਨ ਸਮਾਰੋਹ ਰਖਿਆ ਗਿਆ ਹੈ ਜਿਸ ਵਿਚ ਆਗੂਆਂ ਦਾ ਵਡਾ ਇਕਠ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਬਲਜਿੰਦਰ ਸਿੰਘ ਗੋਗੀ ਚੰਨੋਂ ਨੇ ਕੀਤਾ। ਉਹਨਾਂ ਕਿਹਾ ਕਿ ਸਨਮਾਨ ਸਮਾਰੋਹ ਵਿਚ ਬਲਾਕ ਭਵਾਨੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕਤਰ ਅਤੇ ਸਾਬਕਾ ਸੰਸਦੀ ਸਕਤਰ ਬਾਬੂ ਪ੍ਰਕਾਸ਼ ਚੰਦ ਗਰਗ ਸਮੇਤ ਪਾਰਟੀ ਆਗੂ ਵਡੇ ਕਾਫਲੇ ਸਮੇਤ ਸ਼੍ਰ. ਢੀਂਡਸਾ ਦੇ ਸਨਮਾਨ ਸਮਾਰੋਹ ਤੇ ਪਹੁੰਚਣਗੇ।