ਬਰਮਿੰਘਮ (ਯੂ.ਤੇ.), 17 ਮਾਰਾਚ (ਪੰਜਾਬ ਟਾਇਮਜ਼ ਬਿਊਰੋ)- ਅਕਾਲ ਚੈਨਲ ਯੂ.ਕੇ. ਦੇ ਐਮ.ਡੀ. ਸ. ਅਮਰੀਕ ਸਿੰਘ ਕੂਨਰ ਵੱਲੋਂ ਬਰਮਿੰਘਮ ਵਿਖੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ. ਕੁਲਵੰਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸ. ਧਾਲੀਵਾਲ ਨੂੰ ਚੇਨਈ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ ਗਈ ਹੈ। ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਸ. ਕੁਲਵੰਤ ਸਿੰਘ ਧਾਲੀਵਾਲ ਪੰਜਾਬ ਨੂੰ ਕੈਂਸਰ ਮੁਕਤ ਕਰਨ ਦੇ ਲਈ ਅਕਾਲ ਚੈਨਲ ਦੇ ਸਹਿਯੋਗ ਨਾਲ ਜਲੰਧਰ ਵਿੱਖੇ ਅਵੇਅਰਨੈਸ ਸੈਂਟਰ ਬਣਾ ਰਹੇ ਹਨ, ਜਿਸਦਾ ਉਦਘਾਟਨ ਜਲਦ ਹੀ ਕੀਤਾ ਜਾਣਾ ਹੈ। ਇਸ ਮੌਕੇ ਸ. ਕੂੰਨਰ ਨੇ ਦੱਸਿਆ ਕਿ ਉਹ ਡਾ. ਧਾਲੀਵਾਲ ਹੋਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਨ ਅਤੇ ਉਨ੍ਹਾਂ ਦੇ ਪੰਜਾਬ ਨੂੰ ਕੈਂਸਰ ਮੁਕਤ ਕਰਨ ਦੇ ਮਿਸ਼ਨ ਵਿੱਚ ਆਪਣਾ ਪੂਰਨ ਸਹਯੋਗ ਦੇਣਗੇ।