ਸੇਖੋਂ ਦੀ ਅਗਵਾਈ ’ਚ ਮੋੜ ਵਿਖੇ ਵਿਸ਼ਵਾਸਘਾਤ ਦਿਹਾੜਾ ਮਨਾਇਆ

ਕੈਪਟਨ ਸਰਕਾਰ ਨੂੰ ਲੋਕ ਸਿਫਰ ਸਰਕਾਰ ਦੇ ਨਾਂਅ ਨਾਲ ਜਾਣਨ ਲੱਗੇ : ਸੇਖੋ

ਬਠਿੰਡਾ, 17 ਮਾਰਚ (ਲੁਭਾਸ਼ ਸਿੰਗਲਾ, ਗੁਰਪ੍ਰੀਤ ਸਿੰਘ, ਕੁਲਜੀਤ ਢੀਂਗਰਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਮੋੜ ਦੇ ਅਕਾਲੀ ਭਾਜਪਾ ਗਠਜੋੜ ਇੰਚਾਰਜ ਜਨਮੇਜਾ ਸਿੰਘ ਸੇਖੋ ਦੀ ਅਗਵਾਈ ਵਿਚ ਮੋੜ ਅੰਦਰ ਭਾਰੀ ਗਿਣਤੀ ਵਿਚ ਪਾਰਟੀ ਵਰਕਰਾਂ ਸਣੇ ਆਮ ਲੋਕਾਂ ਨੇ ਸੜਕਾਂ ਉਪਰ ਉਤਰ ਕੇ ਕੈਪਟਨ ਸਰਕਾਰ ਖਿਲਾਫ ਨਾਹਰੇਬਾਜੀ ਕਰਨ ਦੇ ਨਾਲ ਰੋਸ ਮਾਰਚ ਵਿਚ ਸ਼ਿਰਕਤ ਕਰਕੇ ਪਾਰਟੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਵਿਸ਼ਵਾਸ਼ਘਾਤ ਦਿਹਾੜਾ ਮਨਾਇਆ। ਰੋਸ ਮਾਰਚ ਦੋਰਾਨ ਗਠਜੋੜ ਦੇ ਵਰਕਰਾਂ ਨੇ ਹੱਥਾਂ ਵਿਚ ਸਰਕਾਰ ਵਲੋ 2017 ਦੀਆ ਚੋਣਾਂ ਦੋਰਾਨ ਕਾਂਗਰਸ ਵੱਲੋ ਕੀਤੇ ਵਾਅਦਿਆਂ ਵਾਲੀਆ ਤਖਤੀਆ ਅਤੇ ਕਾਲੀਆ, ਝੰਡੀਆ, ਪੱਟੀਆ ਫੜੀਆ/ਬੰਨੀਆ ਵਿਖਾਈ ਦੇ ਰਹੀਆ ਸਨ। ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 2017 ਦੀਆ ਚੋਣਾਂ ਤੋ ਪਹਿਲਾ ਲੋਕਾਂ ਨਾਲ ਸਿਰਫ ਸੱਤਾ ਸੰਭਾਲਣ ਲਈ ਅਜਿਹੇ ਝੂਠੇ ਵਾਅਦੇ ਅਤੇ ਦਾਅਵੇ ਕੀਤੇ ਕਿ ਲੋਕ ਕਾਂਗਰਸ ਦੇ ਝਾਸੇਂ ਵਿਚ ਫਸ ਗਹੇ ਪਰ ਕੈਪਟਨ ਨੇ ਅਪਣੀ ਆਦਤ ਅਨੁਸਾਰ ਸੱਤਾ ਦੀ ਕੁਰਸੀ ਸੰਭਾਲਦਿਆਂ ਹੀ ਸਮੁੱਚੇ ਵਾਅਦਿਆਂ ਨੂੰ ਭੁਲਾਇਆ ਹੀ ਨਹੀ ਬਲਕਿ ਪਿਛਲੀ ਗਠਜੋੜ ਸਰਕਾਰ ਦੇ ਰਾਜ ਵਿਚ ਲੋਕਾਂ ਨੂੰ ਦਿੱਤੀਆ ਸਹੂਲਤਾਂ ਵੀ ਬੰਦ ਕਰ ਦਿੱਤੀਆ। ਜਿਸ ਕਾਰਨ ਅੱਜ ਸਮੁੱਚੇ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਸੇਖੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦਾ ਲੋਕ ਪੱਖੀ ਮੁੱਦਿਆ ਤੋ ਇੰਝ ਮੂੰਹ ਫੇਰ ਲੈਣ ਕਾਰਨ ਲੋਕ ਕੈਪਟਨ ਸਰਕਾਰ ਨੂੰ ਸਿਫਰ ਸਰਕਾਰ ਦਾ ਨਾਂਅ ਦੇ ਰਹੇ ਹਨ। ਇਸ ਮੋਕੇ ਬਲਵੀਰ ਸਿੰਘ ਚਾਉਕੇ ਪ੍ਰਧਾਨ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਰਾਮਨਗਰ, ਭੋਲਾ ਸਿੰਘ ਮਾਨ ਮਾਨਸਾ ਖੁਰਦ, ਪ੍ਰਧਾਨ ਹਰਵਿੰਦਰ ਸਿੰਘ ਕਾਕਾ, ਹਰਭਜਨ ਸਿੰਘ ਮਾਈਸਰਖਾਨਾ, ਕ੍ਰਿਸ਼ਨ ਤਾਇਲ, ਪ੍ਰਧਾਨ ਗਿਆਨ ਸਿੰਘ, ਸੁਖਪਾਲ ਸਿੰਘ ਹੈਪੀ ਪ੍ਰਧਾਨ, ਜਗਜੀਤ ਸਿੰਘ ਤੋਤਾ, ਯਾਦਵਿੰਦਰ ਸਿੰਘ ਪੀਰਕੋਟ, ਅਮਨ ਪੰਧੇਰ, ਸਾਬਕਾ ਸਰਪੰਚ ਗੁਰਨੈਬ ਸਿੰਘ ਕਰਾੜਵਾਲਾ, ਗੁਲਜਾਰ ਸਿੰਘ ਗਿੱਲ ਕਲਾਂ, ਗੁਰਮੀਤ ਸਿੰਘ ਬੱਲੋ ਸਾਬਕਾ ਸਰਪੰਚ, ਜਸਵਿੰਦਰ ਸਿੰਘ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।

Send this to a friend