ਇਸ ਤਿਕੜਮਬਾਜੀ ਵਿੱਚ ਨਿਵੇਕਲੇ ਇਨਸਾਨ ਲਈ ਉਭਰ ਕੇ ਸਾਹਮਣੇ ਆਉਣਾ ਕਿਹੜਾ ਸੁਖਾਲਾ ਹੈ। ਇਸ ਲਈ ਅਟੁੱਟ ਆਤਮ-ਵਿਸ਼ਵਾਸ, ਬੁਲੰਦ ਹੌਂਸਲਾਂ, ਸੱਚੀ ਸੁਰ ਸਾਧਨਾ ਤੇ ਲਗਨ ਜਰੀਏ ਹੀ ਪੰਜਾਬੀ ਗੀਤ-ਸੰਗੀਤ ਦੇ ਵਿਹੜੇ ਵਿੱਚ ਸੰਦਲੀਆਂ ਪੈੜਾਂ ਪਾਈਆਂ ਜਾ ਸਕਦੀਆਂ ਹਨ। ਉਨਾਂ ਲਈ ਹਰ ਹੀਲਾ-ਵਸੀਲਾ ਲਾਹੇਵੰਦ ਸਿੱਧ ਹੁੰਦਾ ਹੈ। ਕੁੱਝ ਅਜਿਹੇ ਹੀ ਸੁਭਾਅ ਦਾ ਮਾਲਕ ਹੈ ਗਾਇਕ ਮਨਿੰਦਰ। ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਮਨਿੰਦਰ ਘਰ ਨੰ. 310, ਵਾਰਡ ਨੰ. 2 ਵਿਖੇ 19 ਜੁਲਾਈ 1991 ਨੂੰ ਸੰਗਤ ਮੰਡੀ ਜ੍ਹਿਲਾ ਬਠਿੰਡਾ ਵਿਖੇ ਪਿਤਾ ਸਵ.ਬਰਿੰਦਰ ਪਾਲ ਸਿੰਘ ਦੇ ਘਰ ਮਾਤਾ ਸੁਖਜਿੰਦਰ ਕੌਰ ਦੀ ਕੁੱਖੋ ਜਨਮ ਲੈ ਕੇ ਐਮ.ਕਾਮ.ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕਰਨ ਤੋਂ ਬਾਅਦ ਮਨਿੰਦਰ ਨੇ ਕੋ-ਸਿੰਗਰ ਵਜੋ ਪੰਜਾਬੀ ਗਾਇਕਾ ਜੋਤੀ ਗਿੱਲ, ਸਵ. ਧਰਮਪ੍ਰੀਤ, ਵੀਰ ਦਵਿੰਦਰ, ਲਵਜੀਤ ਨਾਲ ਕੰਮ ਕੀਤਾ। ਫਿਰ ਮਨਿੰਦਰ ਨੇ ਮਨਸੂਰ ਅਲੀ ਨੂੰ ਆਪਣਾ ਉਸਤਾਦ ਧਾਰ ਲਿਆ। ਬਸ ਫਿਰ ਮੁੜ ਪਿੱਛੇ ਨਹੀ ਦੇਖਿਆ ਅਤੇ ਗਾਇਕੀ ਖੇਤਰ ਨੂੰ ਪੱਕੇ ਤੌਰ ਤੇ ਅਪਣਾ ਲਿਆ। ਅੱਜ ਦੇ ਰਾਂਝੇ, ਹੀਰ, ਮੈ ਤੇਰੀ ਹੋਗੀਆਂ ਰਿਕਾਰਡ ਮਾਰਕੀਟ ਵਿੱਚ ਆਏ ਤਾਂ ਮਨਿੰਦਰ ਦੇ ਗੀਤ ਸੰਗੀਤਕ ਹਲਕਿਆਂ ਵਿੱਚ ਗੂੰਝਣ ਲੱਗੇ। ਉਹ ਸਥਾਪਿਤ ਗਾਇਕਾਂ ਦੀ ਕਤਾਰ ਵਿੱਚ ਖੜਾ ਹੋ ਗਿਆ। ਮਨਿੰਦਰ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਵਧੀਆ ਗਾਇਕੀ ਬਦਲੇ ਮਨਿੰਦਰ ਨੂੰ ਕਈ ਕੱਲਬਾਂ ਵੱਲੋਂ ਮਾਣ-ਸਨਮਾਨ ਕਰਨ ਤੋਂ ਇਲਾਵਾ ਬਾਬਾ ਦਾਮੂ ਸਾਹ ਕਲੱਬ ਲੋਹਾਰਾ (ਮੋਗਾ) ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ। ਅਤੇ ਹੁਣ ਮਨਿੰਦਰ ਆਪਣੀ ਗਾਇਕੀ ਦਾ ਲੋਹਾ ਪੂਰੇ ਪੰਜਾਬ ਵਿੱਚ ਮਨਾ ਚੁੱਕਾ ਹੈ। ਪ੍ਰਮਾਤਮਾ ਅੱਗੇ ਦੁਆ ਹੈ ਕਿ ਗਾਇਕ ਮਨਿੰਦਰ ਸਫਲਤਾ ਦੀਆਂ ਚੜ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰੇ।
-ਸੁਖਮੰਦਰ ਰਾਮਪੁਰਾ, 99888-52705