ਜ਼ਿਲ੍ਹਾ ਪੁਲੀਸ ਫ਼ਤਹਿਗੜ੍ਹ ਸਾਹਿਬ ਵੱਲੋਂ ਵੱਖ-ਵੱਖ ਨਾਕਿਆਂ ਦੌਰਾਨ 3 ਕੁਇੰਟਲ ਭੁੱਕੀ ਸਮੇਤ 130 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ

ਫ਼ਤਹਿਗੜ੍ਹ ਸਾਹਿਬ, 13 ਮਾਰਚ (ਮਨੋਜ ਭੱਲਾ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤੇ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜਾਬਤੇ ਨੂੰ ਇੰਨ-ਬਿੰਨ ਲਾਗੂ ਕਰਨ ਤਹਿਤ ਜਿਥੇ ਪੁਲਿਸ ਵੱਲੋਂ ਲਾਏ ਗਏ ਵਿਸ਼ੇਸ਼ ਨਾਕਿਆਂ ਦੌਰਾਨ 3 ਕੁਇੰਟਲ 05 ਕਿਲੋ ਭੁੱਕੀ, 130 ਪੇਟੀਆਂ ਨਜ਼ਾਇਜ ਸ਼ਰਾਬ, 1100 ਨਸ਼ੀਲੀਆਂ ਗੋਲੀਆਂ ਅਤੇ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਉਥੇ ਹੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਏ ਗਏ ਵਿਸ਼ੇਸ਼ ਨਾਕੇ ਦੌਰਾਨ 9 ਲੱਖ ਰੁਪਏ ਦੀ ਨਗਦੀ ਅਤੇ 200 ਗ੍ਰਾਮ ਸੋਨਾ ਵੀ ਜਬਤ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਰਮਿੰਦਰ ਸਿੰਘ ਕਾਹਲੋਂ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਥਾਣਾ ਅਫਸਰ ਮੂਲੇਪੁਰ ਇੰਸਪੈਕਟਰ ਭਗਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਰਾਜਪੁਰਾ ਸਰਹਿੰਦ ਜੀ.ਟੀ. ਰੋਡ ਪਿੰਡ ਜਿਊਣ ਪੁਰਾ (ਨੇੜੇ ਮੈਕਡੋਨਲਡ) ਵਿਖੇ ਕੀਤੀ ਨਾਕਾਬੰਦੀ ਦੌਰਾਨ ਦੀਪਕ ਭਾਰਦਵਾਜ ਕੋਲੋਂ 9 ਲੱਖ ਰੁਪਏ ਦੀ ਨਗਦੀ ਅਤੇ 200 ਗ੍ਰਾਮ ਵਜ਼ਨ ਦੇ ਸੋਨੇ ਦੇ ਵੱਖ-ਵੱਖ ਗਹਿਣੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਪੁਲਿਸ ਪਾਰਟੀ ਵੱਲੋਂ ਖੰਨਾ ਸਾਈਡ ਤੋਂ ਆ ਰਹੇ ਇੱਕ ਟਰੱਕ ਨੰ: ਪੀ.ਬੀ. 10- ਸੀਜੇ-1691 ਦੀ ਤਲਾਸ਼ੀ ਲੈਣ ਮੌਕੇ ਟਰੱਕ ਵਿੱਚੋਂ 03 ਕੁਇੰਟਲ 05 ਕਿਲੋ ਭੁੱਕੀ ਬਰਾਮਦ ਕੀਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੋਂ ਦੱਸਿਆ ਕਿ ਇੱਕ ਟੈਂਪੂ ਦੀ ਤਲਾਸ਼ੀ ਕਰਨ ’ਤੇ ਵੱਖ-ਵੱਖ ਕਿਸਮ ਦੀ ਨਜਾਇਜ਼ ਸ਼ਰਾਬ ਦੀਆਂ 130 ਪੇਟੀਆਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ 1100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂਉਨ੍ਹਾਂ ਹੋਰ ਦੱਸਿਆ ਕਿ ਸੀ.ਆਈ. ਏ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਦੇ ਨਿਰਦੇਸ਼ਾਂ ’ਤੇ ਏ.ਐਸ.ਆਈ. ਹਰਪਾਲ ਸਿੰਘ ਜੋ ਕਿ ਪੁਲਿਸ ਪਾਰਟੀ ਸਮੇਤ ਜੀ.ਟੀ. ਰੋਡ ਸਰਹਿੰਦ ਵਿਖੇ ਮੌਜੂਦ ਸੀ, ਨੂੰ ਇਤਲਾਹ ਮਿਲੀ ਸੀ ਕਿ ਕਥਿਤ ਦੋਸ਼ੀ ਗੁਰਿੰਦਰ ਸਿੰਘ ਵਾਸੀ ਪਿੰਡ ਭਮਾਰਸੀ ਬੁ¦ਦ ਜੋ ਕਿ ਨਸ਼ੀਲਾ ਪਦਾਰਥ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ, ਜਿਸ ’ਤੇ ਪੁਲਿਸ ਪਾਰਟੀ ਨੇ ਕਥਿਤ ਦੋਸ਼ੀ ਨੂੰ ਪਿੰਡ ਸਿੱਧੂਪੁਰ ਵਿਖੇ ਨਾਕੇਬੰਦੀ ਦੌਰਾਨ ਗ੍ਰਿਫਤਾਰ ਕਰਕੇ ਉਸ ਪਾਸੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

Send this to a friend