ਟਰੱਕ ਮਾਲਿਕ ਵੀ ਕੰਮਕਾਜ ਨਾ ਹੋਣ ਕਾਰਨ ਪਏ ਖੁਦਕੁਸ਼ੀਆਂ ਦੇ ਰਾਹ

ਸੁਨਾਮ ਉਧਮ ਸਿੰਘ ਵਾਲਾ, 13 ਮਾਰਚ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਦਾ ਢੋਅ-ਢੁਆਈ ਦਾ ਕੰਮ ਬੰਦ ਕਰਨ ਕਰਕੇ ਟਰੱਕ ਮਾਲਿਕਾਂ ਦਾ ਕੰਮਕਾਜ ਬਿਲਕੁਲ ਠੱਪ ਹੋ ਗਿਆ ਅਤੇ ਟਰੱਕਾਂ ਦੇ ਮਾਲਿਕ ਖੁਦਕੁਸ਼ੀਆਂ ਵਰਗੇ ਮਾੜੇ ਰਾਹ ਪੈਂਦੇ ਜਾ ਰਹੇ ਹਨ। ਜਿਸਦੀ ਤਾਜਾ ਮਿਸਾਲ ਵੱਜੋਂ ਟਰੱਕ ਯੂਨੀਅਨ ਸੁਨਾਮ ਦੇ ਇਕ ਪੁਰਾਣੇ ਓਪਰੇਟਰ ਵੱਲੋਂ ਬੀਤੇ ਦਿਨੀਂ ਰੇਲਗੱਡੀ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦਿਨ ਤੋਂ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕੀਤੀਆਂ ਗਈਆਂ ਹਨ, ਉਸੇ ਦਿਨ ਤੋਂ ਟਰੱਕ ਓਪਰੇਟਰ ਕੰਮ ਕਾਜ ਨਾ ਹੋਣ ਕਾਰਨ ਖੁਦਕੁਸ਼ੀਆਂ ਕਰਨ ਲੱਗ ਪਏ ਹਨ। ਸਰਕਾਰ ਨੇ ਇਨ੍ਹਾਂ ਟਰੱਕਾਂ ਵਾਲਿਆਂ ਦਾ ਰੁਜਗਾਰ ਖੋਹ ਕੇ ਸੜਕਾਂ ਉਪਰ ਲਿਆ ਖੜ੍ਹਾ ਕਰ ਦਿੱਤਾ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ।

Send this to a friend