50 ਡੱਬੇ ਸ਼ਰਾਬ ਸਮੇਤ 1 ਕਾਬੂ-ਦੂਜਾ ਫਰਾਰ

ਤਲਵੰਡੀ ਸਾਬੋ, 13 ਮਾਰਚ (ਰਾਮ ਰੇਸ਼ਮ ਨਥੇਹਾ)- ਪੰਜਾਬ ਪੁਲਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸੀਆਈਏ ਸਟਾਫ 2 ਨੇ ਇਕ ਵਿਅਕਤੀ ਨੂੰ ਵਡੀ ਮਾਤਰਾ ਵਿਚ ਹਰਿਆਣਾ ਸ਼ਰਾਬ ਸਮੇਤ ਕਾਬੂ ਕੀਤਾ ਹੈ ਜਦੋ ਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ,ਪੁਲਸ ਨੇ ਥਾਣਾ ਤਲਵੰਡੀ ਸਾਬੋ ਵਿਖੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ 2 ਦੇ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਤਲਵੰਡੀ ਸਾਬੋ ਬਠਿੰਡਾ ਰੋੜ ਤੇ ਭਾਗੀਵਾਂਦਰ ਨਹਿਰ ਨੇੜੇ ਨਾਕਾਬੰਦੀ ਕੀਤੀ ਸੀ ਤਾਂ ਹਰਿਆਣਾ ਦੀ ਤਰਫੋਂ ਆ ਰਹੀ ਇਕ ਕਾਰ ਨੂੰ ਜਦੋਂ ਸ਼ਕ ਦੇ ਅਧਾਰ ਤੇ ਰੋਕ ਕੇ ਤਲਾਸੀ ਲਈ ਤਾਂ ਉਸ ਵਿਚ 50 ਡਬੇ ਸਰਾਬ ਬਰਾਮਦ ਕੀਤੀ ਗਈ। ਜਿਸ ਵਿਚ 22 ਡਬੇ ਫਸਟ ਚੁਆਇੰਸ,14 ਡਬੇ ਸਹਿਨਾਈ,14 ਡਬੇ ਮਾਲਟਾ ਮਾਰਕਾ ਹਰਿਆਣਾ ਸ਼ਾਮਿਲ ਸਨ।ਪੁਲਸ ਨੇ ਸ਼ਰਾਬ ਅਤੇ ਗਡੀ ਆਪਣੇ ਕਬਜੇ ਵਿਚ ਲੈ ਕੇ ਇਕ ਕਥਿਤ ਦੋਸ਼ੀ ਕੇਵਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।ਜਾਂਚ ਅਧਿਕਾਰੀ ਨੇ ਦਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਤੋਂ ਦੋ ਵਿਅਕਤੀ ਕੇਵਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਫੂਲੇਵਾਲਾ ਹਰਿਆਣਾ ਤੋ ਸਰਾਬ ਲਿਆ ਰਹੇ ਹਨ ਜਿਸ ਦੇ ਅਧਾਰ ਤੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।ਜਾਂਚ ਅਧਿਕਾਰੀ ਨੇ ਦਸਿਆ ਕਿ ਗੁਰਪ੍ਰੀਤ ਸਿੰਘ ਪਿਛੇ ਹੀ ਉਤਰ ਗਿਆ ਸੀ ਜਿਸ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Send this to a friend