ਪਲੇਅ ਬੈਕ ਸਿੰਗਰ ਸੁਖਵੀਰ ਸਿੰਘ

ਕਲਾ ਇੱਕ ਕੁਦਰਤ ਦੀ ਦੇਣ ਹੁੰਦੀ ਹੈ। ਇਸ ਨੂੰ ਸਹੀ ਤਰੀਕੇ ਤੇ ਮਿਹਨਤ ਨਾਲ ਜਿਹੜੇ ਹਾਸਲ ਕਰ ਲੈਂਦੇ ਹਨ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦੇ ਹਨ। ਇਸੇ ਤਰ੍ਹਾਂ ਹੀ ਇੱਕ ਹਸਮੁਖ ਤੇ ਮਿਲਾਪੜੇ ਜਿਹੇ ਸੁਭਾਅ ਵਾਲਾ ਉਹ ਪਲੇਅ ਬੈਕ ਸਿੰਗਰ ਜਿਸ ਦਾ ਨਾਂਅ ਸੁਖਵੀਰ ਸਿੰਘ ਹੈ ਜੋ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ। ਸੁਖਵੀਰ ਸਿੰਘ ਜਿਸ ਦਾ ਜਨਮ ਪਿੰਡ ਫਤਿਹਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਪਿਤਾ ਕੁਲਵਿੰਦਰ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਦੇ ਘਰ ਹੋਇਆ। ਸੁਖਵੀਰ ਸਿੰਘ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਬੜਾ ਮੋਹ ਸੀ। ਅੱਜ ਉਸ ਦਾ ਇਹ ਸ਼ੌਂਕ ਉਸ ਨੂੰ ਪੰਜਾਬ ਦੇ ਨਾਮਵਰ ਕਲਾਕਾਰਾਂ ਨਾਲ ਸਟੇਜਾਂ ਤੱਕ ਲੈ ਆਇਆ। ਉਹ ਨਾਮਵਰ ਗਾਇਕਾਂ ਦੇ ਪਿੱਛੇ ਕੋਰਸ ਕਰਦਾ ਹੈ ਜਿਨ੍ਹਾਂ ਵਿੱਚ ਗੁਰਮੇਜ ਸਿੰਘ ਸ਼ਰਮੀਲਾ, ਮਦਨ ਮੱਦੀ, ਮਾਣਕ ਅਲੀ, ਸ਼ਰੀਫ ਦਿਲਦਾਰ, ਜੋਤ ਸਿੰਧੂ ਅਤੇ ਜਗਤਾਰ ਸਿੰਘ ਆਦਿ ਕਲਾਕਾਰ ਆਉਂਦੇ ਹਨ।

Send this to a friend