ਫਤਿਹਗੜ੍ਹ ਚੂੜੀਆਂ, 12 ਮਾਰਚ (ਪੰਕਜ ਪਾਂਧੀ)- ਬੀਤੀ ਰਾਤ ਸਤਨਾਮ ਸਿੰਘ ਪੁਤਰ ਪਰਜੀਤ ਸਿੰਘ ਨਿਵਾਸੀ ਖੋਦੇ ਬਾਂਗਰ ਦੀ ਅਣਪਛਾਤਿਆਂ ਨੇ ਸਿਰ ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਅਤੇ ਲਾਸ਼ ਨੂੰ ਥਰੀਏਵਾਲ ਨਹਿਰ ਪੁਲੀਸ ਜ਼ਿਲਾਂ ਮਜੀਠਾ ਤੇ ਸੁਟ ਦਿਤਾ 9 ਗਲਬਾਤ ਦੌਰਾਨ ਮ੍ਰਿਤਕ ਦੇ ਦਾਦਾ ਪਾਲ ਸਿੰਘ ਅਤੇ ਭਰਾ ਵਿਪਨਦੀਪ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਸਵੇਰੇ 8 ਵਜੇ ਫੇਸਬੁਕ ਤੋਂ ਸਤਨਾਮ ਸਿੰਘ ਦੇ ਕਤਲ ਹੋਣ ਸਬੰਧੀ ਜਾਣਕਾਰੀ ਮਿਲੀ ਸੀ 9 ਮ੍ਰਿਤਕ ਦੇ ਚਚੇਰੇ ਭਰਾ ਵਿਪਨਦੀਪ ਨੇ ਦਸਿਆ ਕਿ ਸਤਨਾਮ ਸਿੰਘ ਦਾ ਇਕ ਭਰਾ ਤੇ ਭੈਣ ਹੈ ਤੇ ਸਤਨਾਮ ਸਿੰਘ ਪਰਿਵਾਰ ਤੋਂ ਅਲਗ ਅਪਣੇ ਨਾਨਕੇ ਘਰ ਡਾਲੇਚਕ ਰਹਿ ਰਿਹਾ ਸੀ 9 ਮ੍ਰਿਤਕ ਦੇ ਭਰਾ ਨੇ ਦਸਿਆ ਕਿ ਜਦ ਉਹਨਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਸਤਨਾਮ ਸਿੰਘ ਦੀ ਲਾਸ਼ ਦੇਖ ਕੇ ਲਗਦਾ ਸੀ ਕਿ ਸਤਨਾਮ ਸਿੰਘ ਨੂੰ 10 ਤਾਰੀਕ ਦੀ ਰਾਤ ਨੂੰ ਕਿਸੇ ਹੋਰ ਜਗ੍ਹਾ ਕਤਲ ਕਰ ਕੇ ਲਾਸ਼ ਨੂੰ ਨਹਿਰ ਤੇ ਸੁਟਿਆ ਗਿਆ ਹੈ ਤੇ ਏਹ ਕੰਮ ਸਤਨਾਮ ਸਿੰਘ ਦੇ ਕਿਸੇ ਨਜ਼ਦੀਕੀ ਦੋਸਤ ਦਾ ਹੋ ਸਕਦਾ ਹੈ 9 ਸਤਨਾਮ ਸਿੰਘ ਦੇ ਘਰ ਦਾ ਮਾਹੌਲ ਕਾਫੀ ਗਮਗੀਨ ਹੋਇਆ ਪਿਆ ਸੀ ਅਤੇ ਪਾਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ 9 ਮ੍ਰਿਤਕ ਦੇ ਪਰਿਵਾਰ ਵਾਲਿਆਂ ਪੁਲੀਸ ਕਮਿਸ਼ਨਰ, ਐਸ ਐਸ ਪੀ ਮਜੀਠਾ, ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਉਹਨਾਂ ਦੇ ਪੁਤਰ ਦੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ 9 ਇਸ ਸਬੰਧੀ ਜਾਨਕਾਰੀ ਦੇਂਦੇ ਹੋਏ ਕੇਸ ਦੀ ਜਾਂਚ ਕਰ ਰਹੇ ਇੰਸਪੈਕਟਰ ਕੁਲਵਿੰਦਰ ਸਿੰਘ ਥਾਣਾ ਮਜੀਠਾ ਨੇ ਦਸਿਆ ਕਿ ਮ੍ਰਿਤਕ ਦੇ ਭਰਾ ਯਾਦਵਿੰਦਰ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਦੋਸ਼ੀ ਅਨਸਰਾਂ ਦੇ ਖਿਲਾਫ਼ ਧਾਰਾ 302 ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ