May 15, 2026 9:53 pm

ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ

ਗੁਰਦਾਸਪੁਰ, 11 ਮਾਰਚ (ਅਰਵਿੰਦਰ ਮਠਾਰੂ)- ਥਾਣਾ ਧਾਰੀਵਾਲ ਦੀ ਪੁਲਿਸ ਨੇ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਇਕ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਹਰਿਤ ਸ਼ਰਮਾ ਨੇ ਦਸਿਆ ਕਿ ਏ ਐਸ ਆਈ ਮਨਜੀਤ ਸਿੰਘ, ਏ ਐਸ ਆਈ ਗੁਰਮੁਖ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਬਲ ਦੇ ਨਜਦੀਕ ਰਾਜਬਾਹ ਪੁਲ ਦੇ ਨਾਕਾ ਲਾਇਆ ਹੋਇਆ ਸੀ ਕਿ ਜਦ ਇਕ ਮੋਟਰ ਸਾਈਕਲ ਚਾਲਕ ਨੂੰ ਰੋਕ ਕੇ ਉਸ ਕੋਲੋਂ (ਬਿਨ੍ਹਾਂ ਨੰਬਰੀ) ਮੋਟਰਸਾਈਕਲ ਦੇ ਦਸਤਾਵੇਜ ਮੰਗੇ ਤਾਂ ਉਹ ਕੋਈ ਠੋਸ ਜਵਾਬ ਨਾ ਦੇ ਸਕਿਆ, ਪਰ ਜਦ ਉਸ ਕੋਲੋਂ ਸਖਤੀ ਨਾਲ ਪੁਛਗਿਛ ਕੀਤੀ ਤਾਂ ਉਸਨੇ ਆਪਣੀ ਪਹਿਚਾਣ ਬਰਿੰਦਰ ਸਿੰਘ ਪੁਤਰ ਗੁਰਦੀਪ ਸਿੰਘ ਵਾਸੀ ਬਦੀ-ਉਲ-ਜਮਾ ਵਜੋਂ ਦਿੰਦਿਆਂ ਦਸਿਆ ਕਿ ਇਹ ਮੋਟਰਸਾਈਕਲ ਉਸਨੇ ਚੋਰੀ ਕੀਤਾ ਹੋਇਆ ਹੈ ਅਤੇ ਹੁਣ ਉਸਨੂੰ ਵੇਚਣ ਜਾ ਰਿਹਾ ਸੀ ਕਿ ਪੁਲਿਸ ਅੜਿਕੇ ਚੜ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬਰਿੰਦਰ ਸਿੰਘ ਕੋਲੋਂ ਜਦ ਹੋਰ ਡੁੰਘਾਈ ਨਾਲ ਪੁਛਗਿਛ ਕੀਤੀ ਤਾਂ ਉਸਦੀ ਨਿਸ਼ਾਨਦੇਹੀ ਤੇ ਚੋਰੀ ਕੀਤੇ ਚਾਰ ਹੋਰ ਮੋਟਰਸਾਈਕਲ ਬਰਾਮਦ ਕਰਕੇ ਬਰਿੰਦਰ ਸਿੰਘ ਵਿਰੁਧ ਕੇਸ ਦਰਜ ਕਰਕੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ।

Send this to a friend