ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਅਜ
ਮੂਣਕ, 11 ਮਾਰਚ- ਸਿਖ ਕੌਮ ਦੇ ਮਹਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ 11 ਮਾਰਚ ਤੋਂ ਪੂਰੇ ਸ਼ਾਨੋ-ਸ਼ੋਕਤ ਨਾਲ ਆਰੰਭ ਹੋਇਆ। ਜੋ ਕਿ 14 ਮਾਰਚ ਦਿਨ ਵੀਰਵਾਰ ਤਕ ਸਮੂੰਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਧੂਮ –ਧਾਮ ਨਾਲ ਮਨਾਇਆ ਜਾ ਰਿਹਾ ਹੈ। 11 ਮਾਰਚ ਤੋਂ 12 ਮਾਰਚ ਤਕ ਬਾਬਾ ਪਿਆਰਾ ਸਿੰਘ ਜੀ (ਸਿਰਥਲੇ ਵਾਲੇ) ਦੀਵਾਨ ਸਜਾ ਰਹੇ ਹਨ। ਜਿਸ ਵਿਚ ਇਲਾਕੇ ਦੀਆਂ ਸਿਖ ਸੰਗਤਾਂ ਵਡੀ ਗਿਣਤੀ ਵਿਚ ਪਹੁੰਚ ਕੇ ਹਾਜਰੀ ਭਰ ਰਹੀਆਂ ਹਨ। 13 ਮਾਰਚ ਦਿਨ ਬੁਧਵਾਰ ਨੂੰ ਮਹਾਨ ਨਗਰ ਕੀਰਤਨ ਪੰਜ ਪਿਆਰਿਆ ਦੀ ਅਗਵਾਈ ਹੇਠ ਸਜਾਇਆ ਜਾ ਰਿਹਾ ਹੈ। ਜਿਸ ਵਿਚ ਪੰਥ ਦੇ ਮਹਾਨ ਢਾਡੀ ਕਵੀਸ਼ਰ ਅਤੇ ਗਤਕਾ ਪਾਰਟੀਆ ਪਹੁੰਚ ਰਹੀਆਂ ਹਨ। 14 ਮਾਰਚ ਦਿਨ ਵੀਰਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਮ੍ਰਿਤ ਸੰਚਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਪੰਜ ਪਿਆਰਿਆ ਦੁਆਰਾ ਕਰਵਾਇਆ ਜਾਵੇਗਾ।ਬਾਅਦ ਦੁਪਹਿਰ ਢਾਡੀ ਦਰਬਾਰ ਅਤੇ ਸੰਤ ਬਾਬਾ ਗੁਰਜੀਤ ਸਿੰਘ ਜੀ (ਹਰੀਗੜ ਵਾਲੇ) ਪਹੁੰਚ ਰਹੇ ਹਨ। ਵਖ-ਵਖ ਸਿਆਸੀ ਪਾਰਟੀਆਂ ਵਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸ਼ਰਧਾ ਦੇ ਫੁਲ਼ ਭੇਟ ਕੀਤੇ ਜਾਣਗੇ। ਸੁਰੂਆਤੀ ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਦੇਹਲਾ, ਸੁਰਿੰਦਰ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਖਜਾਨਚੀ, ਧੰਨਾ ਸਿੰਘ ਸੈਕਟਰੀ, ਮੇਜਰ ਸਿੰਘ, ਲੀਲਾ ਸਿੰਘ, ਸੌਹਣ ਸਿੰਘ ਕਾਹਲੋਂ, ਬਲਵਿੰਦਰ ਸਿੰਘ ਮਾਸਟਰ, ਗੁਰਸੇਵਕ ਸਿੰਘ ਘਰਾਚੋਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਹਾਜਰ ਸਨ।