May 15, 2026 2:24 pm

‘ਅਕਾਲ ਚੈਨਲ ਏਡ’ ਦੇ ਮਨੁੱਖੀ ਭਲਾਈ ਯਤਨਾਂ ਦੀ ਚੁਫੇਰੇ ਸ਼ਲਾਘਾ

ਜਲੰਧਰ, 7 ਮਾਰਚ- ਦੁਨੀਆ ਭਰ ਵਿੱਚ ਸਿੱਖ ਬਰਾਡਕਾਸਟਰ ਵਜੋਂ ਵੱਡੀ ਪਹਿਚਾਣ ਬਣਾ ਚੁੱਕੇ ਅਕਾਲ ਚੈਨਲ ਯੂ.ਕੇ. ਅਤੇ ਯੂ.ਐਸ.ਏ. ਵੱਲੋਂ ‘ਅਕਾਲ ਚੈਨਲ ਏਡ’ ਦੇ ਨਾਂਅ ਹੇਠ ਮਨੁੱਖੀ ਭਲਾਈ ਦੇ ਕੀਤੇ ਜਾ ਰਹੇ ਯਤਨਾਂ ਦੀ ਦੁਨੀਆ ਭਰ ਵਿੱਚ ਭਾਰੀ ਸ਼ਲਾਘਾ ਹੋ ਰਹੀ ਹੈ। ਚੈਨਲ ਦੇ ਮੁੱਖ ਸੇਵਾਦਾਰ ਸ. ਅਮਰੀਕ ਸਿੰਘ ਕੂੰਨਰ ਦੀ ਅਗਵਾਈ ਹੇਠ ਇਸ ਅਦਾਰੇ ਵੱਲੋਂ ਹਰ ਵੱਡੇ ਸੰਕਟ ਅਤੇ ਕੁਦਰਤੀ ਆਫਤਾਂ ਮੌਕੇ ਲੋਕ ਭਲਾਈ ਲਈ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਹੈ। ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ਉਪਰ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੌਰਾਨ ਹੀ ਅਕਾਲ ਚੈਨਲ ਏਡ ਵੱਲੋਂ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਗਈ ਹੈ। ਸ. ਕੂੰਨਰ ਦੇ ਨਿਰਦੇਸ਼ਾਂ ਉਪਰ ਇਨ੍ਹਾਂ ਔਖੇ ਹਾਲਾਤਾਂ ਵਿੱਚ 6 ਕਸ਼ਮੀਰੀ ਕੁੜੀਆਂ ਨੂੰ ਹਵਾਈ ਜਹਾਜ ਰਾਹੀਂ ਸੰਸਥਾ ਵੱਲੋਂ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਤੱਕ ਕਸ਼ਮੀਰ ਵਿਖੇ ਪਹੁੰਚਾਇਆ ਗਿਆ ਹੈ। ਇਸ ਦਲੇਰਾਨਾ ਅਤੇ ਬਹੁਤ ਹੀ ਸ਼ਲਾਘਾਯੋਗ ਕਾਰਵਾਈ ਨੂੰ ਚੈਨਲ ਦੇ ਇੰਡੀਆ ਹੈਡ ਸ. ਤੇਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੰਜਾਮ ਦਿੱਤਾ ਗਿਆ। ਕਸ਼ਮੀਰੀ ਲੋਕਾਂ ਵੱਲੋਂ ਸੰਸਥਾ ਦੇ ਇਸ ਕਦਮ ਨੂੰ ਬਹੁਤ ਹੀ ਸਰਾਹਿਆ ਹੈ। ਇੱਥੋਂ ਤੱਕ ਅਕਾਲ ਚੈਨਲ ਏਡ ਦੀ ਟੀਮ ਨੂੰ ਕਸ਼ਮੀਰੀ ਲੋਕਾਂ ਨੇ ਕਈ ਥਾਵਾਂ ’ਤੇ ਸਨਮਾਨਿਤ ਵੀ ਕੀਤਾ ਹੈ। ਸ. ਕੂੰਨਰ ਮੁਤਾਬਿਕ ਸੰਸਥਾ ਇਸ ਤਰ੍ਹਾਂ ਦੇ ਯਤਨ ਲਗਾਤਾਰ ਜਾਰੀ ਰੱਖੇਗੀ।

Send this to a friend