ਜਲੰਧਰ, 6 ਮਾਰਚ (ਪੰਜਾਬ ਟਾਮਿਜ਼ ਬਿਊਰੋ)- ਯੂ ਬੀ ਡੀ ਸੀ ਹਾਈਡਲ ਪ੍ਰੋਜੈਕਟ ਮਾਲਿਕਪੁਰ ਪਠਾਨਕੋਟ ਤੋਂ ਬਦਲ ਕੇ ਆਏ ਇੰਜ ਸੋਮਨਾਥ ਮਾਹੀ ਵਲੋਂ ਬਤੌਰ ਉਪ ਮੁਖ ਇੰਜਨੀਅਰ/ਪੀ ਤੇ ਐਮ ਜਲੰਧਰ ਦਾ ਚਾਰਜ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਉਹ ਕਰਤਾਰ ਪੁਰ, ਨਕੋਦਰ, ਜਲੰਧਰ ਅਤੇ ਬੰਗਾ ਆਦਿ ਸ਼ਹਿਰਾਂ ਵਿਚ ਬਾਖੂਬੀ ਸੇਵਾਵਾਂ ਦੇ ਚੁਕੇ ਹਨ। ਉਨ੍ਹਾਂ ਨੂੰ ਮਿਹਨਤੀ, ਈਮਾਨਦਾਰ, ਤਕਨੀਕੀ ਮਾਹਰ, ਸੂਝਵਾਨ ਅਤੇ ਮਹਿਕਮੇ ਪ੍ਰਤੀ ਵਫਾਦਾਰ ਅਧਿਕਾਰੀਆਂ ਵਿਚ ਜਾਣਿਆਂ ਜਾਂਦਾ ਹੈ।ਉਨ੍ਹਾਂ ਨੂੰ ਜਨਰੇਸ਼ਨ, ਟਰਾਂਸਮਿਸ਼ਨ ਅਤੇ ਵੰਡ ਸਿਸਟਮ ਵਿਚ ਸੇਵਾਵਾਂ ਦੇਣ ਦਾ ਮਾਣ ਹਾਸਲ ਹੈ।ਜਿਥੇ ਵੀ ਉਹ ਤਾਇਨਾਤ ਰਹੇ ਉਥੇ ਉਹਨਾਂ ਨੇ ਕਿਸਾਨਾਂ ਨੂੰ ਪਾਣੀ ਦੀ ਬਚਤ, ਫਸਲਾਂ, ਲੋਕਾਂ ਨੂੰ ਬਿਜਲੀ ਚੋਰੀ ਰੋਕਣ ਲਈ ਵਚਨਬਧਤਾ ਬਿਜਲੀ ਬਚਾਉਣ ਦੇ ਢੰਗਾਂ ਤੋਂ ਜਾਣੂ ਕਰਵਾਉਣ ਲਈ ਕੈਂਪ ਲਗਾਏ।ਨਿਰਵਿਘਨ ਸਪਲਾਈ ਲਈ ਵਾਅਦਾ ਕੀਤਾ।