ਲਹਿਰਾਗਾਗਾ, 6 ਮਾਰਚ (ਰਣਜੀਤ ਵਾਲੀਆਂ)- ਲੋਕ ਸਭਾ ਉਮੀਦਵਾਰ ਦਾ ਫੈਸਲਾ ਕਾਂਗਰਸ ਹਾਈ ਕਮਾਨ ਨੇ ਕਰਨਾ ਹੈ ਅਤੇ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਕੋਈ ਵੀ ਹੋਵੇ ਵਡੇ ਫਰਕ ਨਾਲ ਚੋਣ ਜਿਤੇਗੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹਿਰ ਦੀਆਂ ਸੜਕਾਂ ਦੀ ਕਾਫੀ ਸਮੇਂ ਤੋਂ ਖਸਤਾ ਹਾਲਤ ਸੀ ਬਾਈਪਾਸ ਰੋਡ, ਤਹਿਸੀਲ ਰੋਡ, ਬੀਬੀ ਭਠਲ ਵਾਲੀ ਪੁਰਾਣੀ ਕੋਠੀ ਵਾਲੀ ਸੜਕ , ਵਾਟਰ ਵਰਕਸ ਰੋਡ ਆਦਿ ਅਤੇ ਸਟੇਡੀਅਮ ਵਿਖੇ ਬਣ ਰਹੇ ਟਰੈਕ ਦਾ ਇਕ ਕਰੋੜ ਸਤਰ ਲਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੰਨਾ ਪ੍ਰਾਜੈਕਟਾਂ ਦਾ ਨੀਂਹ ਪਥਰ ਰਖਣ ਉਪਰੰਤ ਲੋਕ ਸਭਾ ਹਲਕਾ ਸੰਗਰੂਰ ਦੇ ਯੂਥ ਪ੍ਰਧਾਨ ਰਾਹੁਲਇੰਦਰ ਸਿੰਘ ਸਿਧੂ ਨੇ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕੀਤਾ ਸਿਧੂ ਨੇ ਕਿਹਾ ਪਰ ਸ਼ਹਿਰ ਚੋ ਪੰਜਾਬ ਦੀ ਸਾਬਕਾ ਮੁਖ ਮੰਤਰੀ ਅਤੇ ਪੰਜਾਬ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਰਜਿੰਦਰ ਕੋਰ ਭਠਲ ਦੇ ਯਤਨਾਂ ਸਦਕਾ ਸੜਕਾਂ ਅਤੇ ਸਟੇਡੀਅਮ ਵਿਖੇ ਟਰੈਕ ਬਣ ਰਿਹਾ ਜਿਨ੍ਹਾਂ ਦਾ ਕੰਮ ਜਲਦੀ ਹੀ ਨੇਪਰੇ ਚੜ੍ਹ ਜਾਵੇਗਾ ਸਿਧੂ ਨੇ ਕਿਹਾ ਕੇ ਸ਼ਹਿਰ ਅਤੇ ਹਲਕੇ ਦਾ ਵਿਕਾਸ ਸਿਰਫ ਕਾਂਗਰਸ ਦੇ ਰਾਜ ਸਮੇ ਹੀ ਬੀਬੀ ਭਠਲ ਸਮੇਂ ਹੋਇਆ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਕਾਂਗਰਸ ਪਾਰਟੀ ਵੱਲੋਂ ਮੋਗੇ ਰੈਲੀ ਕੀਤੀ ਜਾ ਰਹੀ ਜਿਸ ਵਿਚ ਰਾਹੁਲ ਗਾਂਧੀ ਵੀ ਪਹੁੰਚ ਰਹੇ ਹਨ ਇਸ ਬਾਰੇ ਸਿਧੂ ਨੇ ਕਾਂਗਰਸ ਦੀ ਪੰਜਾਬ ਚੋਂ ਪੂਰੀ ਹਵਾ ਅਤੇ ਲੋਕਾਂ ਚੋਂ ਇਸ ਰੈਲੀ ਨੂੰ ਲੈਣ ਕਿ ਬਹੁਤ ਉਤਸ਼ਾਹ ਲੋਕ ਆਪ ਮੁਹਾਰੇ ਇਸ ਰੈਲੀ ਵਿਚ ਪਹੁੰਚਣਗੇ ਬੀਬੀ ਭਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ,ਨਗਰ ਕੌਂਸਲ ਦੇ ਐਕਟਿੰਗ ਪ੍ਰਧਾਨ ਮਹੇਸ਼ ਨੀਟੂ, ਬਲਾਕ ਪ੍ਰਧਾਨ ਰਾਜੇਸ਼ ਭੋਲਾ, ਕੌਂਸਲਰ ਗੁਰਲਾਲ ਸਿੰਘ, ਸਤਪਾਲ ਪਾਲੀ, ਬਲਵੰਤ ਸਿੰਘ, ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸੀ ਵਰਕਰ ਹਾਜ਼ਰ ਸਨ ।