May 15, 2026 6:15 am

ਪ੍ਰੋਜੈਕਟਰ ਰਾਹੀਂ ਸਿਖਿਆ ਪ੍ਰਾਪਤ ਕਰਕੇ ਵਿਦਿਆਰਥੀਆਂ ਦੀ ਪ੍ਰਤਿਭਾ ’ਚ ਆਵੇਗਾ ਹੋਰ ਨਿਖ਼ਾਰ : ਡੀ.ਸੀ. ਮਾਨਸਾ

20 ਸਕੂਲਾਂ ਦੇ ਮੁਖੀਆਂ ਨੂੰ ਡਿਪਟੀ ਕਮਿਸ਼ਨਰ ਨੇ ਸੋਂਪੇ ਪ੍ਰੋਜੈਕਟਰ

ਮਾਨਸਾ (ਜਗਦੀਸ਼ ਬਾਂਸਲ)- ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦੇ ਪਧਰ ਨੂੰ ਹੋਰ ਉਚਾ ਚੁਕਣ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਨਾਲ ਪੜਾਉਣ ਲਈ ਅਜ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਵਖ-ਵਖ 20 ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪ੍ਰੋਜੈਕਟਰਾਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਰਾਂ ਦੀ ਸਹਾਇਤਾ ਨਾਲ ਜਿਥੇ ਬਚੇ ਨਵੇ ਢੰਗ ਨਾਲ ਵਿਦਿਆ ਗ੍ਰਹਿਣ ਕਰ ਸਕਣਗੇ, ਉਥੇ ਹੀ ਉਨ੍ਹਾਂ ਦੀ ਪੜ੍ਹਾਈ ਵਿਚ ਹੋਰ ਵੀ ਨਿਖ਼ਾਰ ਆਏਗਾ।ਡਿਪਟੀ ਕਮਿਸ਼ਨਰ ਮਿਸ ਰਿਆਤ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਮਾਨਸਾ 10ਵੀਂ ਅਤੇ 12ਵੀਂ ਜਮਾਤਾਂ ਦੇ ਨਤੀਜਿਆਂ ਦੌਰਾਨ ਪਹਿਲੀਆਂ ਪੁਜੀਸ਼ਨਾਂ ਹਾਸਲ ਕਰ ਚੁਕੇ ਹੈ ਅਤੇ ਹੁਣ ਇਨ੍ਹਾਂ ਪ੍ਰੋਜੈਕਟਰਾਂ ਰਾਹੀਂ ਆਧੁਨਿਕ ਤਰੀਕਿਆਂ ਨਾਲ ਹੋਰ ਵੀ ਵਧੀਆ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਭਾਰਤ ਪੈਟਰੋਲੀਅਮ ਨਾਲ ਇਕ ਐਮ.ਓ.ਯੂ. ਸਾਈਨ ਕੀਤਾ ਗਿਆ ਸੀ, ਜਿਸ ਵਿਚ ਸਕੂਲਾਂ ਅਤੇ ਆਂਗਣਵਾੜੀ ਸਬੰਧੀ ਕੰਮ ਕਰਵਾਏ ਜਾਣਗੇ। ਉਨ੍ਹਾਂ ਦਸਿਆ ਕਿ ਇਸੇ ਲੜੀ ਤਹਿਤ ਭਾਰਤ ਪੈਟਰੋਲੀਅਮ ਵਲੋਂ ਸੀ.ਐਸ.ਆਰ. ਅਧੀਨ 20 ਪ੍ਰੋਜੈਕਟਰ ਮੁਹਈਆ ਕਰਵਾਏ ਗਏ ਹਨ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਮਗਨਰੇਗਾ ਸ਼੍ਰੀ ਮਨਦੀਪ ਸਿੰਘ ਸਿਧੂ ਨੇ ਦਸਿਆ ਕਿ ਅਕਬਰਪੁਰ ਖੁਡਾਲ, ਬਹਾਦਰਪੁਰ, ਬੋੜਾਵਾਲ, ਬੁਰਜਹਰੀ, ਧਰਮਪੁਰਾ, ਗੁਰਨੇ ਕਲਾਂ, ਜੀਤਗੜ੍ਹ, ਝੰਡਾ ਕਲਾਂ, ਬਖ਼ਸ਼ੀਵਾਲਾ, ਕਲੀਪੁਰ, ਖੋਖਰ ਕਲਾਂ, ਕਿਸ਼ਨਗੜ੍ਹ, ਮਾਖਾ, ਕੋਰੀਵਾੜਾ, ਮੋਹਰ ਸਿੰਘ ਵਾਲਾ, ਸਹਾਰਨਾ, ਰੰਘੜਿਆਲ, ਉਭਾ ਬੁਰਜ ਢਿਲਵਾਂ, ਝੰਡੂਕੇ ਅਤੇ ਝੇਰਿਆਂਵਾਲੀ ਸਕੂਲਾਂ ਵਿਚ 5 ਲਖ 48 ਹਜ਼ਾਰ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਰ ਮੁਹਈਆ ਕਰਵਾਏ ਗਏ ਸਨ।ਉਨ੍ਹਾਂ ਦਸਿਆ ਕਿ ਇਨ੍ਹਾਂ ਪ੍ਰੋਜੈਕਟਰਾਂ ਦਾ ਇਨ੍ਹਾਂ 20 ਸਕੂਲਾਂ ਦੇ 4317 ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ।

Send this to a friend