May 11, 2026 2:28 pm

ਮਹਾਰਾਣੀ ਪ੍ਰਨੀਤ ਕੌਰ ਵੱਲੋਂ ਪਬਲਿਕ ਕਾਲਜ, ਸਮਾਣਾ ਦੇ ਇਨਡੋਰ ਸਟੇਡੀਅਮ ਦਾ ਉਦਘਾਟਨ

ਸਮਾਣਾ (ਪ੍ਰੇਮ ਵਧਵਾ)- ਅੱਜ ਮਿਤੀ 5 ਮਾਰਚ 2019 ਪਬਲਿਕ ਕਾਲਜ ਸਮਾਣਾ ਦੇ ਇਨਡੋਰ ਸਟੇਡੀਅਮ ਦਾ ਉਦਘਾਟਨ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਵਲੋਂ ਆਪਣੇ ਕਰ-ਕਮਲਾਂ ਦੁਆਰਾ ਕੀਤਾ ਗਿਆ। ਇਸ ਮੌਕੇ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਇਸ ਸਟੇਡੀਅਮ ਤੋਂ ਇਲਾਕੇ ਦੇ ਵਿਦਿਆਰਥੀ ਲਾਭ ਲੈ ਕੇ ਅੰਤਰਰਾਸ਼ਟਰੀ ਪਧਰ ਦੀ ਸਿਖਲਾਈ ਹਾਸਿਲ ਕਰ ਸਕਦੇ ਹਨ ਤੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਦੇ ਹਨ। ਕਾਲਜ ਪ੍ਰਿੰਸੀਪਲ ਡਾ8 ਅਰਵਿੰਦ ਮੋਹਨ ਨੇ ਮੁਖ ਮਹਿਮਾਨ ਨੂੰ ਜੀ ਆਇਆ ਕੀਤਾ ਤੇ ਉਨ੍ਹਾਂ ਦੀ ਜਾਣਕਾਰੀ ਲਈ ਦਸਿਆ ਕਿ ਇਹ ਸਟੇਡੀਅਮ ਢਾਈ ਕਰੋੜ ਦੀ ਲਾਗਤ ਨਾਲ ਬਣਿਆ ਹੈ, ਜਿਸ ਵਿਚ 70 ਲਖ ਰੁਪਏ ਯੂਜੀਸੀ ਤੋਂ ਸਹਾਇਤਾ ਵਜੋਂ ਮਿਲੇ ਤੇ ਬਾਕੀ ਕਾਲਜ ਵਲੋਂ ਆਪਣੇ ਤੌਰ ‘ਤੇ ਖਰਚ ਕੀਤੇ ਗਏ। ਉਨ੍ਹਾਂ ਦਸਿਆ ਕਿ ਟੈਰਾਫਲੈਕਸ ਮੈਟ ਦੀ ਸੁਵਿਧਾ ਨਾਲ ਬਣਿਆ ਇਹ ਉਤਰੀ ਭਾਰਤ ਦਾ ਪਹਿਲਾ ਇਨਡੋਰ ਸਟੇਡੀਅਮ ਹੈ। ਇਸ ਵਿਚ ਵਿਦਿਆਰਥੀ ਹੈਂਡਬਾਲ, ਬੈਡਮਿੰਟਨ, ਤਾਇਕਵਾਂਡੋ, ਪੈਨਿਕਿਕ ਸਿਲਟ, ਕੁਆਨਕੀਡੋ, ਵਾਲੀਬਾਲ ਆਦਿ ਖੇਡਾਂ ਖੇਡਣ ਦੀ ਸਹੂਲਤ ਪ੍ਰਾਪਤ ਕਰਨਗੇ।ਇਸ ਉਦਘਾਟਨ ਸਮਾਰੋਹ ਮੌਕੇ ਕਾਕਾ ਰਜਿੰਦਰ ਸਿੰਘ ਐਮ8 ਐਲ8 ਏ8 ਹਲਕਾ ਸਮਾਣਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਾਲਜ ਨੂੰ ਹਰ ਪਖੋਂ ਮਦਦ ਦੇਣ ਦਾ ਵੀ ਭਰੋਸਾ ਦਿਤਾ।
ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਨਵੇਂ ਵਾਈਸ ਚੇਅਰਮੈਨ ਨਮਨ ਮਰਕਨ ਐਸਡੀਐਮ ਸਮਾਣਾ, ਸਕਤਰ ਸ੍ਰ ਇੰਦਰਜੀਤ ਸਿੰਘ, ਕਾਲਜ ਮੈਨੇਜਮੈਂਟ, ਸ਼ਹਿਰ ਦੇ ਪਤਵੰਤੇ ਤੇ ਕਾਲਜ ਅਧਿਆਪਕਾਂ ਡਾ. ਸ਼ਮਸ਼ੇਰ ਸਿੰਘ, ਪ੍ਰੋ. ਜਸਵਿੰਦਰਬੀਰ ਸਿੰਘ, ਡਾ8 ਜਤਿੰਦਰ ਦੇਵ, ਪ੍ਰੋ. ਹਰਬੰਸ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Send this to a friend