May 15, 2026 6:15 am

ਅਣਪਛਾਤਿਆਂ ਵੱਲੋਂ ਵਪਾਰੀ ਦਾ ਕਤਲ

ਬਟਾਲਾ (ਅਰਵਿੰਦਰ ਸਿੰਘ ਮਠਾਰੂ)- ਦੁਧ ਦਾ ਵਪਾਰ ਕਰਨ ਵਾਲੇ ਸਰਬਜੀਤ ਸਿੰਘ ਪੁਤਰ ਹਰਭਜਨ ਸਿੰਘ ਵਾਸੀ ਮਧਰੇ ਰੋਜ਼ਾਨਾ ਦੀ ਤਰ੍ਹਾਂ ਸਾਢੇ ਅਠ ਦੇ ਕਰੀਬ ਆਪਣੇ ਘਰ ਲਾਗੇ ਆਇਆ ਤਾਂ ਅਣਪਛਾਤੇ ਬੰਦਿਆਂ ਵਲੋਂ ਗੋਲੀ ਮਾਰ ਦਿਤੀ ਪਰਿਵਾਰ ਵਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਕ ਵਜੇ ਕਰੀਬ ਸਰਬਜੀਤ ਸਿੰਘ ਦੀ ਮੌਤ ਹੋ ਗਈ ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਰਬਜੀਤ ਸਿੰਘ ਵਧੀਆ ਸੁਭਾਅ ਦੇ ਮਾਲਕ ਸਨ ਉਸ ਦੀ ਕਿਸੇ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਇਸ ਮੌਕੇ ਤੇ ਐਸ,ਐਚ,ਓ ਘੁਮਾਣ ਹਰਜੀਤ ਸਿੰਘ, ਚੌਕੀ ਇੰਚਾਰਜ ਊਧਨਵਾਲ ਹਰਜਿੰਦਰ ਸਿੰਘ ਰੰਧਾਵਾ ਪੁਲਿਸ ਪਾਰਟੀ ਨਾਲ ਮੌਕਾ ਵਾਰਦਾਤ ਤੇ ਪਹੁੰਚੇ ਇਸ ਮੌਕੇ ਐਸ,ਐਸ,ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਫੜ੍ਹ ਲਿਆ ਜਾਵੇਗਾ ਅਤੇ ਥਾਣਾ ਘੁਮਾਣ ਚ ਧਾਰਾ 302 ਤਹਿਤ ਅਣਪਛਾਤੇ ਵਿਅਕਤੀਆਂ ਵਿਰੁਧ ਮੁਕਦਮਾ ਦਰਜ ਕਰ ਲਿਆ ਗਿਆ ਹੈ ਲਾਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ।

Send this to a friend