ਅਲਾਹਾਬਾਦ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਦੌਰੇ ਲਈ ਗੁਜਰਾਤ ਪਹੁੰਚੇ ਹਨ। ਜਾਮਨਗਰ ਦੇ ਪ੍ਰਦਰਸ਼ਨੀ ਮੈਦਾਨ ‘ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਏਅਰ ਸਟ੍ਰਾਈਕ ‘ਤੇ ਸਵਾਲ ਕਰ ਰਹੇ ਵਿਰੋਧੀਆਂ ਦੇ ਜਵਾਬ ਦਿਤੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਸਹਿਮਤ ਹੈ ਕਿ ਅਤਵਾਦ ਦਾ ਖ਼ਾਤਮਾ ਜ਼ਰੂਰੀ ਹੈ। ਮੈਂ ਤੁਹਾਨੂੰ ਪੁਛਣਾ ਚਹੁੰਦਾ ਹਾਂ ਕਿ ਕੀ ਤੁਸੀਂ ਫ਼ੌਜ ਜੋ ਕਹਿੰਦੀ ਹੈ ਉਸ ‘ਤੇ ਵਿਸ਼ਵਾਸ ਨਹੀਂ ਕਰਦੇ? ਸਾਨੂੰ ਆਪਣੀ ਫ਼ੌਜ ‘ਤੇ ਮਾਣ ਹੋਣਾ ਚਾਹੀਦਾ ਹੈ। ਜੇਕਰ ਅਜ ਭਾਰਤੀ ਹਵਾਈ ਫੌਜ ਕੋਲ ਰਾਫੇਲ ਹੁੰਦਾ ਤਾਂ ਹਾਲਾਤ ਬੇਹਦ ਅਲਗ ਹੁੰਦੇ। ਪੀ.ਐਮ. ਮੋਦੀ ਨੇ ਕਿਹਾ ਕਿ ਭਾਰਤ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਸਰੰਚਨਾਤਮਕ ਅਤੇ ਕਰੋਨਿਕ ਕੋਸ਼ਿਸ਼ਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਗਲ ਨਾਲ ਸਹਿਮਤ ਹੈ ਕਿ ਅਤਵਾਦ ਨੂੰ ਖ਼ਤਮ ਕਰਨਾ ਚਹੁੰਦਾ ਹੈ। ਇਹ ਸੁਭਾਵਕ ਹੈ ਕਿ ਅਸੀਂ ਸਾਰੇ ਹਥਿਆਰਬੰਦ ਬਲਾਂ ‘ਤੇ ਵਿਸ਼ਵਾਸ ਅਤੇ ਮਾਣ ਕਰਨਾ ਚਾਹੀਦਾ ਹੈ।