ਲੁਧਿਆਣਾ, 4 ਮਾਰਚ (ਜਸਪਲ ਅਰੋੜਾ)- ਥਾਣਾ ਸਲੇਮ ਟਾਬਰੀ ਦੇ ਇਲਾਕੇ ਭਾਰਤੀ ਕਾਲੋਨੀ ਵਿਖੇ ਬੀਤੀ ਰਾਤ ਸਕੀ ਹਲਾਤਾਂ ਪਤੀ ਪਤਨੀ ਨੇ ਫਾਹਾ ਲੈਕੇ ਖ਼ੁਦਖੁਸੀ ਕਰ ਲਈ ਘਟਨਾ ਦਾ ਪਤਾ ਓਦੋਂ ਲਗਿਆ ਜਦੋ ਮ੍ਰਿਤਕ ਦੇ ਪਿਤਾ ਨੇ ਸਵੇਰੇ ਆਪਣੇ ਬੇਟੇ ਅਤੇ ਨੋਹ ਦੀ ਲਾਸ਼ ਪੰਖੇ ਨਾਲ ਲਟਕਦੀ ਦੇਖੀ ਅਤੇ ਸ਼ੋਰ ਮਚਾ ਦਿਤਾ ਸੁਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਮੁਖੀ ਵਿਜੈ ਕੁਮਾਰ ਮੌਕੇ ਤੇ ਪਹੁੰਚ ਗਏ ਮ੍ਰਿਤਕ ਦੀ ਪਹਿਚਾਣ 28 ਸਾਲਾਂ ਪੰਕਜ ਸ਼ਾਹ ,ਅਤੇ ਪਤਨੀ ਪੂਨਮ ਰਾਣੀ ਵਜੋਂ ਹੋਈ ਪੁਲਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਪਤੀ ਪਤਨੀ ਦੀ ਲਾਸ਼ਾਂ ਨੂੰ ਨੀਚੇ ਉਤਾਰਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਮ੍ਰਿਤਕ ਦੇ ਪਿਤਾ ਬਜਰੰਗੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਸ ਦੇ ਬੇਟੇ ਦਾ ਵਿਆਹ ਪੂਨਮ ਨਾਲ 5 ਸਾਲ ਪਹਿਲਾਂ ਹੋਇਆ ਸੀ ਓਹਨਾ ਦੇ 4 ਸਾਲ ਦਾ ਲੜਕਾ ਅਤੇ 5 ਸਾਲ ਦੀ ਬੇਟੀ ਹੈ ਉਸ ਦੇ ਪਿਤਾ ਅਨੁਸਾਰ ਉਸ ਦਾ ਬੇਟਾ ਅਤੇ ਨੋਹ ਰੋਜ ਦੀ ਤਰਾਂ ਰਾਤ ਨੂੰ ਆਪਣੇ ਕਮਰੇ ਚ ਸੋ ਗਏ ਸਨ ਪਰ ਬੀਤੀ ਰਾਤ ਓਹਨਾ ਨੇ ਸ਼ਕੀ ਹਾਲਾਤਾਂ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ।