May 14, 2026 6:08 am

ਬੰਗਲਾਦੇਸ਼ ’ਚ ਜਹਾਜ਼ ਹਾਈਜੈਕ ਕਰਨ ਦੀ ਕੋਸ਼ਿਸ਼

ਢਾਕਾ, 24 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਦੁਬਈ ਜਾ ਰਹੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਈ। ਜਹਾਜ਼ ਵਿਚ ਗੋਲ਼ੀ ਚਲੀ, ਜਿਸ ਦੇ ਬਾਅਦ ਚਿਤਗੋਂਗ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਨੇ ਕਰੂ ਮੈਂਬਰ ਵਲ ਪਿਸਤੌਲ ਤਾਣ ਲਈ ਤੇ ਯਾਤਰੀਆਂ ਨੂੰ ਬਾਹਰ ਕਢਣ ਲਈ ਕਿਹਾ। ਜਿਸ ਕਾਰਨ ਇਕ ਕਰੂ ਮੈਂਬਰ ਨੂੰ ਗੋਲ਼ੀ ਵੀ ਲਗੀ। ਇਸ ਪਿਛੋਂ ਪਾਇਲਟ ਨੇ ਕੰਟਰੋਲ ਰੂਮ ਨੂੰ ਜਹਾਜ਼ ਦੇ ਹਾਈਜੈਕ ਹੋਣ ਦੀ ਸੂਚਨਾ ਦਿਤੀ ਜਿਸ ਦੇ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿਚ ਕੁਲ 142 ਯਾਤਰੀ ਸਵਾਰ ਸਨ। ਸਾਰਿਆਂ ਨੂੰ ਬਾਹਰ ਕਢ ਲਿਆ ਗਿਆ ਹੈ।

Send this to a friend