May 14, 2026 6:09 am

ਜੀ.ਐਸ.ਟੀ. ਕੌਂਸਲ ਦਾ ਨਿਰਮਾਣ ਅਧੀਨ ਘਰਾਂ ਦੀ ਖਰੀਦ ’ਤੇ ਟੈਕਸ ਦਰਾਂ ਘਟਾਉਣ ਦਾ ਫ਼ੈਸਲਾ

ਨਵੀਂ ਦਿਲੀ, 24 ਫ਼ਰਵਰੀ- ਜੀ.ਐਸ.ਟੀ. ਕੌਂਸਲ ਵੱਲੋਂ ਆਪਣੇ ਮਕਾਨ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਵਡਾ ਤੋਹਫ਼ਾ ਦਿੰਦਿਆਂ ਮਕਾਨਾਂ ’ਤੇ ਲਗਣ ਵਾਲੇ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ’ਚ ਵੱਡੀ ਕਟੌਤੀ ਕੀਤੀ ਗਈ ਹੈ।ਨਿਰਮਾਣਅਧੀਨ ਯੋਜਨਾਵਾਂ ’ਚ ਮਕਾਨਾਂ ’ਤੇ ਜੀ.ਐਸ.ਟੀ. ਦੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕੀਤਾ ਗਿਆ ਹੈ।ਇਸ ਤੋਂ ਇਲਾਵਾ ਕਿਫ਼ਾਇਤੀ ਮਕਾਨਾਂ ’ਤੇ ਜੀ.ਐਸ.ਟੀ. ਦੀ ਦਰ 8 ਫ਼ੀਸਦੀ ਨੂੰ ਘਟਾ ਕੇ ਸਿਰਫ਼ 1 ਫ਼ੀਸਦੀ ਕੀਤਾ ਗਿਆ ਹੈ। ਇਨ੍ਹਾਂ ਨਵੀਆਂ ਦਰਾਂ ਦਾ ਫ਼ੈਸਲਾ ਅਜ ਜੀ.ਐਸ.ਟੀ. ਕੌਂਸਲ ਦੀ ਬੈਠਕ ਵਿਤ ਲਿਆ ਗਿਆ। ਬੈਠਕ ਤੋਂ ਬਾਅਦ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੇ ਇਸ ਬਾਰੇ ਐਲਾਨ ਕੀਤਾ। ਵਿੱਤ ਮੰਤਰੀ ਨੇ ਕਿਹਾ ਅਸੀਂ ਰਿਅਲ ਅਸਟੇਟ ਸੈਕਟਰ ਨੂੰ ਵਡਾ ਹੁਲਾਰਾ ਦੇਣਾ ਚਾਹੁੰਦੇ ਹਾਂ।ਇਸ ਫ਼ੈਸਲੇ ਨਾਲ ਨਿਸ਼ਚਿਤ ਤੌਰ ’ਤੇ ਕੰਸਟ੍ਰਕਸ਼ਨ ਨੂੰ ਬਹੁਤ ਹੁਲਾਰਾ ਮਿਲੇਗਾ। ਜੀ.ਐਸ.ਟੀ. ਕੌਂਸਲ ਦੀ ਬੈਠਕ ਤੋਂ ਬਾਅਦ ਵਿਤ ਮੰਤਰੀ ਨੇ ਕਿਹਾ ਕਿ ਬੰਗਲੁਰੂ, ਚੈਨਈ, ਦਿਲੀ-ਐਨ.ਸੀ.ਆਰ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਵਰਗੇ ਮੈਟਰੋ ਸ਼ਹਿਰਾਂ ’ਚ 60 ਵਰਗ ਮੀਟਰ ਕਾਰਪੋਰੇਟ ਏਰੀਆ ਤਕ ਦੇ ਮਕਾਨ ਕਿਫ਼ਾਇਤੀ ਮੰਨੇ ਜਾਣਗੇ, ਜਦੋਂਕਿ ਨਾਨ ਮੈਟਰੋ ਸ਼ਿਹਰਾਂ ’ਚ 90 ਵਰਗ ਮੀਟਰ ਤੱਕ ਦੇ ਮਕਾਨਾਂ ਨੂੰ ਕਿਫ਼ਾਇਤੀ ਮੰਨਿਆ ਜਾਵੇਗਾ। ਜਿਨ੍ਹਾਂ ਦੀ ਵੱਧ ਤੋਂ ਵਧ 45 ਲਖ ਰੁਪਏ ਹੋਵੇਗੀ।ਜ਼ਿਕਰਯੋਗ ਹੈ ਕਿ ਇਹ ਨਵੀਂਆਂ ਦਰ੍ਹਾਂ 1 ਅਪਰੈਲ, 2019 ਤੋਂ ਲਾਗੂ ਹੋਣਗੀਆਂ।”

Send this to a friend