May 14, 2026 6:09 am

ਅਰੁਣਾਚਲ ਪ੍ਰਦੇਸ਼ ’ਚ ਭੜਕੀ ਹਿੰਸਾ-ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ ਨੂੰ ਲਾਈ ਅਗ

ਈਟਾਨਗਰ, 24 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਗ਼ੈਰ-ਅਰੁਣਾਚਲ ਪ੍ਰਦੇਸ਼ ਵਾਸੀਆਂ ਨੂੰ ਸਥਾਈ ਨਿਵਾਸ ਪ੍ਰਮਾਣ-ਪਤਰ (ਪੀ.ਆਰ.ਸੀ.) ਦੇਣ ਦੀ ਸਿਫ਼ਾਰਸ਼ ਦੇ ਵਿਰੋਧ ਨੂੰ ਲੈ ਕੇ ਵਿਦਿਆਰਥੀਆਂ ਅਤੇ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਵਲੋਂ ਕੀਤੀ ਗਈ ਹੜਤਾਲ ਦੌਰਾਨ ਹਿੰਸਾ ਭੜਕ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ ਨੂੰ ਅਗ ਲਗਾ ਦਿਤੀ। ਇਸ ਦੌਰਾਨ ਡਿਪਟੀ ਸੀ.ਐਮ. ਚੌਨਾ ਮੈਨ ਦੇ ਨਿਜੀ ਘਰ ‘ਚ ਵੀ ਭੰਨ-ਤੋੜ ਕੀਤੀ ਗਈ। ਹਾਲਾਤ ਨੂੰ ਵੇਖਦੇ ਹੋਏ ਚੌਨਾ ਮੈਨ ਨੂੰ ਈਟਾਨਗਰ ਤੋਂ ਨਾਮਾਸਾਈ ਜ਼ਿਲ੍ਹੇ ‘ਚ ਸ਼ਿਫ਼ਟ ਕਰ ਦਿਤਾ ਗਿਆ। ਜਾਣਕਾਰੀ ਅਨੁਸਾਰ ਕਾਨੂੰਨ ਪ੍ਰਬੰਧ ਬਹਾਲ ਕਰਨ ਲਈ ਆਈ.ਟੀ.ਬੀ.ਪੀ. ਦੀਆਂ 6 ਕੰਪਨੀਆਂ ਤਾਇਨਾਤ ਕਰ ਦਿਤੀਆਂ ਗਈਆਂ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ‘ਤੇ ਹੋਈ ਪੁਲਿਸ ਫਾਇਰਿੰਗ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ ਕਈ ਜ਼ਖ਼ਮੀ ਹੋ ਗਏ ਸਨ।ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਦੇ ਲੋਕਾਂ ਨੂੰ ਕਾਨੂੰਨ ਅਤੇ ਪ੍ਰਬੰਧ ਬਣਾਈ ਰਖਣ ਦੀ ਅਪੀਲ ਕੀਤੀ ਹੈ।

Send this to a friend